ਮੁਕੇਰੀਆਂ (ਝਾਵਰ)— ਸਥਾਨਕ ਪੁਲਸ ਨੇ ਸੁਰਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਖਿੱਚੀਆਂ ਦੀ ਸ਼ਿਕਾਇਤ 'ਤੇ ਉਸ ਦੇ ਭਤੀਜੇ ਲਵਦੀਪ ਸਿੰਘ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਭਤੀਜੇ ਨਾਲ ਗੁਰਦੁਆਰਾ ਅਟੱਲਗੜ੍ਹ ਵਿਖੇ ਸੇਵਾਦਾਰ ਹਰਵਿੰਦਰਪਾਲ ਸਿੰਘ, ਸਤਿੰਦਰ ਸਿੰਘ ਉਰਫ ਲਾਲੀ, ਖੜਕ ਸਿੰਘ ਵਾਸੀ ਤਰਨਤਾਰਨ, ਜਸਵੀਰ ਸਿੰਘ ਅਤੇ ਗੁਰਮੀਤ ਸਿੰਘ ਮੁਕੇਰੀਆਂ ਨੇ ਹੱਥੋਪਾਈ ਅਤੇ ਕੁੱਟਮਾਰ ਕੀਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਿਸਾਨੀ ਮੰਗਾਂ ਮਨਾਉਣ ਲਈ ਦਿੱਲੀ ਵਿਖੇ ਕੀਤੇ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਸ਼ੁਰੂ : ਭਾਰਤੀ ਕਿਸਾਨ ਯੂਨੀਅਨ
NEXT STORY