ਲੁਧਿਆਣਾ (ਰਾਜ) : ਅੱਜ-ਕੱਲ੍ਹ ਬੱਚਿਆਂ ’ਚ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਇਸ ਗੁੱਸੇ ਕਾਰਨ ਉਹ ਕਈ ਵਾਰ ਖ਼ੌਫ਼ਨਾਕ ਕਦਮ ਚੁੱਕ ਲੈਂਦੇ ਹਨ। ਅਜੀਹੀ ਹੀ ਇਕ ਘਟਨਾ ਰਾਜਗੁਰੂ ਇਲਾਕੇ ’ਚ ਵਾਪਰੀ, ਜਿੱਥੇ ਮਾਂ ਨੇ ਪੁੱਤ ਨੂੰ ਪੜ੍ਹਨ ਲਈ ਕਿਹਾ ਪਰ ਪੁੱਤ ਨੇ ਗੁੱਸੇ ’ਚ ਆ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਮਾਂ ਨਹਾਉਣ ਤੋਂ ਬਾਅਦ ਉਸ ਨੂੰ ਦੇਖਣ ਲਈ ਗਈ ਤਾਂ ਪੁੱਤ ਦੀ ਲਾਸ਼ ਦੇਖ ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਛਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਵੀਕੈਂਡ ਤੇ ਨਾਈਟ 'ਕਰਫ਼ਿਊ' ਖ਼ਤਮ, ਜਾਣੋ ਕੀ ਨੇ ਨਵੇਂ ਦਿਸ਼ਾ-ਨਿਰਦੇਸ਼
ਉਸ ਦੇ ਪੁੱਤ ਦੀ ਲਾਸ਼ ਰੱਸੇ ਨਾਲ ਝੂਲ ਰਹੀ ਸੀ। ਜਦੋਂ ਤੱਕ ਰੌਲਾ ਪਾ ਕੇ ਉਹ ਲੋਕਾਂ ਨੂੰ ਇਕੱਠਾ ਕਰਦੀ, ਉਸ ਦੇ ਪੁੱਤ ਦਾ ਦਮ ਨਿਕਲ ਚੁੱਕਾ ਸੀ। ਮ੍ਰਿਤਕ ਮੁੰਡੇ ਦੀ ਪਛਾਣ 20 ਸਾਲਾ ਇਮਾਨ ਸਿੰਘ ਵਜੋਂ ਹੋਈ ਹੈ। ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ। ਐੱਸ. ਐੱਚ. ਓ. ਪਰਮਦੀਪ ਸਿੰਘ ਨੇ ਦੱਸਿਆ ਕਿ ਇਮਾਨ ਸਿੰਘ ਅੰਮ੍ਰਿਤਸਰ ਦੇ ਇਕ ਨਿੱਜੀ ਕਾਲਜ ਵਿਚ ਪੜ੍ਹਾਈ ਕਰ ਰਿਹਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੇਹੱਦ ਗੰਭੀਰ ਹੋਇਆ 'ਬਿਜਲੀ ਸੰਕਟ', ਤਲਵੰਡੀ ਸਾਬੋ ਪਲਾਂਟ ਵੀ ਬੰਦ
ਉਸ ਦੇ ਪਿਤਾ ਹਿੰਮ ਸਿੰਘ ਵਕਾਲਤ ਕਰਦੇ ਹਨ। ਕੋਰੋਨਾ ਕਾਲ ਕਾਰਨ ਕਾਲਜ ਬੰਦ ਹੋਣ ਕਾਰਨ ਉਹ ਘਰੋਂ ਹੀ ਪੜ੍ਹਾਈ ਕਰ ਰਿਹਾ ਸੀ ਪਰ ਉਹ ਪੜ੍ਹਾਈ ਵਿਚ ਥੋੜ੍ਹਾ ਲਾਪਰਵਾਹ ਹੋ ਰਿਹਾ ਸੀ। ਇਸ ਲਈ ਸ਼ੁੱਕਰਵਾਰ ਨੂੰ ਉਸ ਦੀ ਮਾਂ ਨੇ ਗੁੱਸੇ ਵਿਚ ਕਿਹਾ ਕਿ ਉਹ ਪੜ੍ਹਾਈ ਕਰੇ ਪਰ ਮਾਂ ਦੀ ਗੱਲ ਉਸ ਨੇ ਦਿਲ ’ਤੇ ਲਗਾ ਲਈ ਅਤੇ ਗੁੱਸੇ ’ਚ ਆਪਣੇ ਕਮਰੇ ਵਿਚ ਚਲਾ ਗਿਆ। ਮਾਂ ਨੇ ਸੋਚਿਆ ਕਿ ਇਮਾਨ ਪੜ੍ਹਾਈ ਕਰਨ ਲਈ ਗਿਆ ਹੈ।
ਇਹ ਵੀ ਪੜ੍ਹੋ : ਕਸਟਮ ਵਿਭਾਗ ਵੱਲੋਂ ਸਕ੍ਰੈਪ ਦੀ ਆੜ 'ਚ ਕੈਨੇਡਾ ਤੋਂ ਆਏ ਪਾਬੰਦੀਸ਼ੁਦਾ 42 ਟੈਲੀਕਮਿਊਨੀਕੇਸ਼ਨ ਐਂਟੀਨਾ ਜ਼ਬਤ
ਇਸ ਤੋਂ ਬਾਅਦ ਮਾਂ ਨਹਾਉਣ ਲਈ ਚਲੀ ਗਈ ਪਰ ਕੁੱਝ ਦੇਰ ਬਾਅਦ ਜਦੋਂ ਉਹ ਨਹਾ ਕੇ ਵਾਪਸ ਆਈ ਅਤੇ ਪੁੱਤ ਨੂੰ ਦੇਖਣ ਲਈ ਗਈ ਤਾਂ ਬਰਾਂਡੇ ਵਿਚ ਪੁੱਜਦੇ ਹੀ ਉਸ ਦੇ ਹੋਸ਼ ਉੱਡ ਗਏ। ਆਪਣੇ ਪੁੱਤ ਦੀ ਲਾਸ਼ ਲਟਕਦੀ ਦੇਖ ਕੇ ਉਸ ਨੇ ਰੌਲਾ ਪਾਇਆ ਤਾਂ ਸਭ ਨੂੰ ਘਟਨਾ ਦਾ ਪਤਾ ਲੱਗਾ। ਪੁਲਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਹੀ ਇਮਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਪੰਜਾਬ 'ਚ ਬੇਹੱਦ ਗੰਭੀਰ ਹੋਇਆ 'ਬਿਜਲੀ ਸੰਕਟ', ਤਲਵੰਡੀ ਸਾਬੋ ਪਲਾਂਟ ਵੀ ਬੰਦ
NEXT STORY