ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਦਸੂਹਾ ਨਜ਼ਦੀਕ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ਵਿਚਜਾਨ ਗਵਾਉਣ ਵਾਲੇ 9ਵੀਂ ਜਮਾਤ ਦੇ ਵਿਦਿਆਰਥੀ ਹਰਮਨ ਸੈਣੀ ਦਾ ਪਿੰਡ ਲੋਧੀ ਚੱਕ ਵਿਖੇ ਸੈਂਕੜੇ ਸੇਜਲ ਅੱਖਾਂ ਦੀ ਵਿਦਾਇਗੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਮੌਕੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਐੱਸ. ਡੀ. ਐੱਮ. ਦਸੂਹਾ ਹਰਬੰਸ ਸਿੰਘ, ਤਹਿਸੀਲਦਾਰ ਦਸੂਹਾ ਮਨਪ੍ਰੀਤ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਦਸੂਹਾ ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਟਾਂਡਾ ਗੁਰਸੇਵਕ ਚੰਦ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਸਿੰਘ ਧੂਤ, ਸਾਬਕਾ ਕਮਿਸ਼ਨ ਆਰ. ਟੀ. ਐੱਸ. ਲਖਵਿੰਦਰ ਸਿੰਘ ਲੱਖੀ, ਤਹਿਸੀਲਦਾਰ ਅਮਰਜੀਤ ਸਿੰਘ, ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ, ਐੱਸ. ਐੱਚ. ਓ. ਟਾਂਡਾ ਉਂਕਾਰ ਸਿੰਘ ਬਰਾੜ, ਸੇਂਟਪਾਲ ਸਕੂਲ ਦੇ ਡਾਇਰੈਕਟਰ ਫਾਦਰ ਐਨਥੋਨੀ ਜੋਸਫ, ਫਾਦਰ ਮੈਥਿਊਜ਼, ਪ੍ਰਿੰਸੀਪਲ ਸਿਸਟਰ ਐਲਿਜ਼ਾਬੈਥ,ਸਕੂਲ ਦਾ ਸਮੂਹ ਸਟਾਫ਼ ਅਤੇ ਸੈਂਕੜੇ ਹੀ ਲੋਕ ਹਾਜ਼ਰ ਸਨ।

ਇਸ ਮੌਕੇ ਮ੍ਰਿਤਕ ਹਰਮਨ ਦੇ ਦਾਦਾ ਦੇਵਰਾਜ, ਪਿਤਾ ਪਰਦੀਪ ਸਿੰਘ, ਮਾਤਾ ਜਗਜੀਤ ਕੌਰ, ਹੋਰਨਾਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ। ਇਸ ਮੌਕੇ ਮ੍ਰਿਤਕ ਹਰਮਨ ਸੈਣੀ ਦੇ ਸਿਰ 'ਤੇ ਸਿਹਰਾ ਲਗਾ ਅਤੇ ਕਲਗੀ ਲਗਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਮ੍ਰਿਤਕ ਦੀ ਅਗਨੀ ਨੂੰ ਚਿਖਾ ਪਿਤਾ ਪਰਦੀਪ ਸਿੰਘ ਨੇ ਰੋਂਦੇ ਵਿਲਕਦਿਆਂ ਦਿੱਤੀ। ਇਸ ਮੌਕੇ ਪਹੁੰਚੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ:ਦਸੂਹਾ ਵਿਖੇ ਸਕੂਲ ਬੱਸ ਹਾਦਸੇ 'ਚ ਜ਼ਖ਼ਮੀ ਹੋਏ ਬੱਚਿਆਂ ਦਾ ਪੰਜਾਬ ਸਰਕਾਰ ਕਰਵਾਏਗੀ ਮੁਫ਼ਤ ਇਲਾਜ

ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ, ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ, ਕੇਸ਼ਵ ਸਿੰਘ ਸੈਣੀ, ਸਰਬਜੀਤ ਸਿੰਘ ਮੋਮੀ, ਜਗਜੀਵਨ ਜੱਗੀ ਸੰਜੀਵ ਸੈਣੀ, ਮਿੰਟੂ ਸੈਣੀ, ਜਥੇਦਾਰ ਦਵਿੰਦਰ ਸਿੰਘ ਮਸੁ ਮੂਨਕਾਂ, ਕਰਨੈਲ ਸਿੰਘ ਮੂਨਕਾਂ, ਅਤਵਾਰ ਸਿੰਘ ਪਲਾਹ ਚੱਕ, ਸਰਬਜੀਤ ਸਿੰਘ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਦੀ ਸੀਟੀ ਇੰਸਟੀਚਿਊਟ ’ਚ ਹੰਗਾਮਾ, ਪੇਪਰ ਦੇਣ ਆਏ ਸਿੱਖ ਵਿਦਿਆਰਥੀਆਂ ਤੋਂ ਉਤਰਵਾਏ ਕੜੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਜੀਠੀਆ ਦੀ ਜ਼ਮਾਨਤ ’ਤੇ ਫ਼ੈਸਲਾ ਸੁਰੱਖਿਅਤ, ਅਦਾਲਤ ’ਚ ਚਾਰ ਘੰਟੇ ਚੱਲੀ ਤਿੱਖੀ ਬਹਿਸ
NEXT STORY