ਬੰਗਾ (ਰਾਕੇਸ਼ ਅਰੋੜਾ)- ਬੰਗਾ-ਮੁਕੰਦਪੁਰ ਰੋਡ 'ਤੇ ਸਥਿਤ ਪਿੰਡ ਪੂੰਨੀਆਂ ਵਿਖੇ ਇਕ ਨਿੱਜੀ ਹੋਟਲ ਵਿੱਚ ਰਾਤ ਸਮੇਂ ਕਮਰਾ ਲੈ ਕੇ ਠਹਿਰੇ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੌਕੇ 'ਤੇ ਜਾਣਕਾਰੀ ਦਿੰਦੇ ਗੌਰਵ ਪੁੱਤਰ ਖੁਸ਼ਪਾਲ ਸਿੰਘ ਨੇ ਦੱਸਿਆ ਕਿ ਸੁਨੀਲ ਵਿੱਝ ਪੁੱਤਰ ਰਣਜੀਤ ਰਾਏ ਵਿੱਝ ਨਿਵਾਸੀ 70 ਡੀ. ਡੀ. ਏ. ਫਲੈਟ ਜਹਾਂਗੀਰਪੁਰੀ ਨਵੀਂ ਦਿੱਲੀ ਹਾਲ ਨਿਵਾਸੀ ਪਿੰਡ ਮੰਢਾਲੀ ਸ਼ਹੀਦ ਭਗਤ ਸਿੰਘ ਨਗਰ ਬੀਤੀ ਦੇਰ ਸ਼ਾਮ ਆਪਣੀ ਕਾਰ ਨੰਬਰ ਡੀ. ਐੱਲ. 2 ਸੀ. ਏ. ਵੀ. 4970 ਮਾਰਕਾ ਆਈ-20 ਵਿੱਚ ਸਵਾਰ ਹੋ ਕੇ ਹੋਟਲ ਵਿੱਚ ਆਇਆ ਅਤੇ ਕਮਰੇ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਨੂੰ ਹੋਟਲ ਅੰਦਰ ਕਮਰਾ ਦਿੱਤਾ ਗਿਆ ਅਤੇ ਉਹ ਰਾਤ ਖਾਣਾ ਖਾਣ ਮਗਰੋਂ ਆਪਣੇ ਕਮਰੇ ਵਿੱਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ 10 ਵਜੇ ਦੇ ਕਰੀਬ ਉਨ੍ਹਾਂ ਨੇ ਉਸ ਨੂੰ ਉਠਾਉਣ ਲਈ ਕਮਰੇ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕਰੀਬ 2-3 ਵਾਰ ਫਿਰ ਦਰਵਾਜ਼ਾ ਖੜ੍ਹਕਾਇਆ ਤਾਂ ਵੀ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਦੇ ਹੱਥ ਆਈ ਨਿਗਮ ਦੀ ਕਮਾਨ
ਉਨ੍ਹਾਂ ਦੱਸਿਆ ਵਾਰ-ਵਾਰ ਦਰਵਾਜ਼ਾ ਨਾ ਖੋਲ੍ਹਣ 'ਤੇ ਜ਼ਬਰਦਸਤੀ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਹ ਹੈਰਾਨ ਰਹਿ ਗਏ। ਉਕਤ ਵਿਅਕਤੀ ਵੱਲੋਂ ਕਮਰੇ ਅੰਦਰ ਫਾਹਾ ਲਿਆ ਹੋਇਆ ਸੀ। ਇਸ ਦੀ ਜਾਣਕਾਰੀ ਉਨ੍ਹਾਂ ਤੁਰੰਤ ਬੰਗਾ ਸਿਟੀ ਪੁਲਸ ਨੂੰ ਦਿੱਤੀ ਜੋਕਿ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਸਿਟੀ ਬੰਗਾ ਐੱਸ. ਆਈ. ਮਨਜੀਤ ਕੌਰ ਸਮੇਤ ਏ. ਐੱਸ. ਆਈ. ਰਾਮ ਲਾਲ ਅਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ।
ਇਹ ਵੀ ਪੜ੍ਹੋ : ਧੁੰਦ ਕਰਕੇ ਵਾਪਰਿਆ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਸਰੀਰ ਦੇ ਉੱਡ ਗਏ ਚਿੱਥੜੇ
ਏ. ਐੱਸ. ਆਈ. ਰਾਮ ਲਾਲ ਨੇ ਦੱਸਿਆ ਕਿ ਮ੍ਰਿਤਕ ਸੁਨੀਲ ਦੀ ਲਾਸ਼ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੀ ਲਾਸ਼ ਨੂੰ ਬੰਗਾ ਦੇ ਮੁਰਦਾ ਘਰ ਵਿੱਚ ਰੱਖਵਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਆਉਣ 'ਤੇ ਜੋ ਵੀ ਤੱਤ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਨੀਲ ਵਿੱਝ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਪਿਛਲੇ 4-5 ਸਾਲ ਤੋਂ ਉਹ ਪਿੰਡ ਮੰਢਾਲੀ ਵਿਖੇ ਰਹਿੰਦਾ ਸੀ।
ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ, ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਲੰਡਰ ਨੂੰ ਅੱਗ ਲੱਗਣ ਨਾਲ ਪਈਆਂ ਭਾਜੜਾਂ, ਬੁਰੀ ਤਰ੍ਹਾਂ ਡਰੇ ਲੋਕ
NEXT STORY