ਬਠਿੰਡਾ (ਸੁਖਵਿੰਦਰ) : ਸਥਾਨਕ ਨਛੱਤਰ ਨਗਰ ਗਲੀ ਨੰਬਰ-1 ਵਿਚ ਸਥਿਤ ਇੱਕ ਘਰ ਵਿਚ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ, ਜਿਸ ਨਾਲ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗਲੀ 'ਚ ਰਹਿਣ ਵਾਲੇ ਇਕ ਮਕਾਨ ਮਾਲਕ ਨੇ ਆਪਣੀ ਜਗ੍ਹਾ 'ਤੇ ਕੁੱਝ ਕਮਰੇ ਬਣਾ ਕੇ ਕਿਰਾਏ 'ਤੇ ਦੇ ਦਿੱਤੇ ਸਨ। ਉਕਤ ਮਕਾਨ ਦੇ ਇਕ ਕਮਰੇ 'ਚ ਰਹਿ ਰਹੇ ਪਰਿਵਾਰ ਦੇ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ।
ਕਮਰੇ ਵਿਚ ਪਏ ਸਿਲੰਡਰ ਦੀ ਪਾਈਪ ਨੂੰ ਅੱਗ ਲੱਗਣ ਕਾਰਨ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਮਰੇ ਦੇ ਬਾਹਰ ਵਿਹੜੇ ਵਿਚ ਰੱਖ ਦਿੱਤਾ, ਜਿਸ ਕਾਰਨ ਅੱਗ ਘਟਣ ਦੀ ਬਜਾਏ ਵੱਧਦੀ ਗਈ। ਇਸ ਨਾਲ ਆਸ-ਪਾਸ ਦੇ ਲੋਕਾਂ ਵਿਚ ਡਰ ਫੈਲ ਗਿਆ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਦੋਂ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਪੰਜਾਬ ਦੇ ਇਨ੍ਹਾਂ ਸੱਤ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ, ਪਵੇਗਾ ਭਾਰੀ ਮੀਂਹ ਅਤੇ ਪੈਣਗੇ ਗੜੇ
NEXT STORY