ਲੁਧਿਆਣਾ(ਤਰੁਣ)-2 ਲਡ਼ਕਿਆਂ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ’ਤੇ ਉਨ੍ਹਾਂ ਨੂੰ ਨਾਜਾਇਜ਼ ਤੌਰ ’ਤੇ ਹਿਰਾਸਤ ਵਿਚ ਰੱਖਣ ਦਾ ਦੋਸ਼ ਲਾਇਆ ਹੈ। ਪਾਰਸ ਅਤੇ ਵਿਸ਼ਾਲ ਨੇ ਦੱਸਿਆ ਕਿ ਹੈਬੋਵਾਲ ਇਲਾਕੇ ਵਿਚ ਉਨ੍ਹਾਂ ਦੀ ਦੁਕਾਨ ਹੈ। ਦੋਨੋਂ ਮਾਲ ਦੀ ਵਿਕਰੀ ਲਈ ਬੈਂਜਮਿਨ ਰੋਡ ਸਥਿਤ ਇਕ ਦੁਕਾਨ ’ਤੇ ਗਏ। ਜਿਥੇ ਮਾਲ ਦਿਖਾਉਣ ਦੇ ਬਾਅਦ ਉਹ ਦੁਕਾਨ ਤੋਂ ਬਾਹਰ ਨਿਕਲ ਆਏ। ਜਿਸ ਦੇ ਬਾਅਦ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਉਨ੍ਹਾਂ ਨੂੰ ਚੁੱਕ ਲਿਆ। ਮੰਗਲਵਾਰ ਦੁਪਹਿਰ 4 ਵਜੇ ਪੁਲਸ ਨੇ ਉਨ੍ਹਾਂ ਨੂੰ ਚੁੱਕਿਆ ਅਤੇ ਨਾਜਾਇਜ਼ ਤੌਰ ਤੇ ਕਰੀਬ ਬੱੁਧਵਾਰ ਸਵੇਰੇ 4 ਵਜੇ ਤਕ ਹਿਰਾਸਤ ਵਿਚ ਰੱਖਿਆ। ਪੀਡ਼ਤ ਪਾਰਸ ਦੇ ਪਿਤਾ ਪਵਨ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਕਿਚਲੂ ਨਗਰ ਸਥਿਤ ਇਕ ਮਹਿਲਾ ਤੋਂ ਕੁਝ ਸੈਂਪਲ ਦੇ ਪੀਸ ਲਏ ਸਨ, ਜਿਸ ਨੂੰ ਦਿਖਾਉਣ ਲਈ ਉਹ ਆਪਣੇ ਦੋਸਤ ਨਾਲ ਕਾਰ ਵਿਚ ਸੀ. ਐੱਮ. ਸੀ. ਚੌਕ ਸਥਿਤ ਇਕ ਦੁਕਾਨ ’ਤੇ ਗਿਆ। ਜਿਥੇ ਸੈਂਪਲ ਦਿਖਾਏ ਗਏ ਪਰ ਸੈਂਪਲ ਦੁਕਾਨਦਾਰ ਨੂੰ ਪਸੰਦ ਨਹੀਂ ਆਏ। ਕੁਝ ਦੇਰ ਬਾਅਦ ਉਹ ਦੋਨੋਂ ਦੁਕਾਨ ਤੋਂ ਬਾਹਰ ਆ ਗਏ। ਕੁਝ ਦੂਰ ਜਾਣ ਦੇ ਬਾਅਦ ਮੋਟਰਸਾਈਕਲ ਤੇ ’ਦੋ ਲਡ਼ਕੇ ਉਨ੍ਹਾਂ ਕੋਲ ਆਏ ਅਤੇ ਸੈਂਪਲ ਦੋਬਾਰਾ ਦਿਖਾਉਣ ਲਈ ਕਹਿਣ ਲੱਗੇ। ਉਸ ਦਾ ਬੇਟਾ ਸੈਂਪਲ ਲੈ ਕੇ ਉਕਤ ਦੁਕਾਨ ’ਤੇ ਚਲਾ ਗਿਆ। ਜਿਥੇ 5 ਮਿੰਟ ਬਾਅਦ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਦੋਨਾਂ ਲਡ਼ਕਿਆਂ ਨੂੰ ਚੁੱਕ ਕੇ ਥਾਣੇ ਲੈ ਗਈ। ਪੀਡ਼ਤ ਧਿਰ ਨ ੇਦੋਸ਼ ਲਗਾਇਆ ਹੈ ਕਿ ਉਨ੍ਹ ਨਾਲ ਪੁਲਸ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੇ ਪਰਿਵਾਰ ਨਾਲ ਮਾਡ਼ੀ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸੇ ਗੱਲ ਦੀ ਸ਼ਿਕਾਇਤ ਨੂੰ ਲੈ ਕੇ ਪੀਡ਼ਤ ਧਿਰ ਦੇ ਲੋਕ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਪਹੁੰਚੇ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ।
ਥਾਣਾ ਇੰਚਾਰਜ ਨੇ ਦੋਸ਼ਾਂ ਨੂੰ ਨਕਾਰਿਆ
ਥਾਣਾ ਇੰਚਾਰਜ ਕਮਲਦੀਪ ਸਿੰਘ ਨੇ ਸੀ. ਐੱਮ. ਸੀ.ਚੌਕ ਨੇਡ਼ੇ ਉਕਤ ਲਡ਼ਕੇ ਇਕ ਦੁਕਾਨ ਤੇ ਮਾਲ ਦਿਖਾਉਣ ਗਏ ਸਨ। ਜਿਥੋਂ ਦੇ ਦੁਕਾਨਦਾਰ ਨੇ ਲਡ਼ਕਿਆਂ ’ਤੇ ਚੋਰੀ ਕਰਨ ਦੇ ਦੋਸ਼ ਲਾਏ ਹਨ। ਜਿਸ ਦੇ ਬਾਅਦ ਪੁਲਸ ਨੇ ਦੋਵਾਂ ਲਡ਼ਕਿਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਟਮਾਰ ਜਾਂ ਮਾਡ਼ੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ। ਬਿਨਾਂ ਵੈਰੀਫਿਕੇਸ਼ਨ ਕੀਤੇ ਲਡ਼ਕਿਆਂ ਨੂੰ ਛੱਡਣਾ ਸੰਭਵ ਨਹੀਂ ਸੀ। ਜਾਂਚ ਪਡ਼ਤਾਲ ਦੇ ਬਾਅਦ ਲਡ਼ਕਿਆਂ ਨੂੰ ਛੱਡ ਦਿੱਤਾ ਗਿਆ।
ਮੇਅਰ ਨੇ ਅਕਾਲੀ-ਭਾਜਪਾ ’ਤੇ ਭੰਨ੍ਹਿਆ ਨਗਰ ਨਿਗਮ ਨੂੰ ਕੰਗਾਲ ਕਰਨ ਦਾ ਠੀਕਰਾ
NEXT STORY