ਮਾਨਸਾ (ਸੰਦੀਪ ਮਿੱਤਲ)-ਟਰੱਕ ਆਪ੍ਰੇਟਰ ਯੂਨੀਅਨ ਮਾਨਸਾ ਕੋਲੋਂ ਕਣਕ ਦੇ ਸੀਜ਼ਨ 'ਚ ਢੋਆ–ਢੁਆਈ ਦੇ ਭਾੜੇ ਦੀ ਅਦਾਇਗੀ ਕਰਨ ਬਦਲੇ ਰਿਸ਼ਵਤ ਅਤੇ ਇਨੋਵਾ ਗੱਡੀ ਮੰਗਣ ਦੇ ਦੋਸ਼ 'ਚ ਥਾਣਾ ਸਿਟੀ –2 ਦੀ ਪੁਲਸ ਨੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਅਤੇ 2 ਇੰਸਪੈਕਟਰਾਂ ਖਿਲਾਫ਼ ਕੁਰੱਪਸ਼ਨ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਆਪ੍ਰੇਟਰ ਯੂਨੀਅਨ ਮਾਨਸਾ ਦੇ ਮੈਂਬਰ ਚੰਦਰ ਮੋਹਨ ਨੇ ਡੀ. ਸੀ. ਮਾਨਸਾ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਜ਼ਿਲਾ ਫੂਡ ਸਪਲਾਈ ਕੰਟਰੋਲਰ ਤਰਵਿੰਦਰ ਚੋਪੜਾ ਵੱਲੋਂ ਕਣਕ ਦੇ ਸੀਜ਼ਨ ਦੀ ਢੋਆ–ਢੁਆਈ ਦੇ ਭਾੜੇ ਦੀ ਅਦਾਇਗੀ ਕਰਨ ਦੇ ਬਦਲੇ ਉਨ੍ਹਾਂ ਕੋਲੋਂ ਰਿਸ਼ਵਤ ਅਤੇ ਇਨੋਵਾ ਗੱਡੀ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਉਹ ਦੇਣ 'ਚ ਅਸਮਰਥ ਹਨ। ਇਸ ਮਾਮਲੇ ਦੀ ਡੀ. ਸੀ. ਮਾਨਸਾ ਨੇ ਜਾਂਚ ਕਰਵਾਉਣ 'ਤੇ ਜ਼ਿਲਾ ਪੁਲਸ ਮੁਖੀ ਮਾਨਸਾ ਨੂੰ ਕਾਰਵਾਈ ਕਰਨ ਦੀ ਸਿਫਾਰਿਸ਼ ਕਰ ਦਿੱਤੀ, ਜਿਸ 'ਤੇ ਥਾਣਾ ਸਿਟੀ–2 ਮਾਨਸਾ ਦੀ ਪੁਲਸ ਨੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਤਰਵਿੰਦਰ ਸਿੰਘ ਚੋਪੜਾ ਤੇ ਪਨਗ੍ਰੇਨ ਦੇ ਦੋ ਇੰਸਪੈਕਟਰਾਂ ਸਰਬਜੀਤ ਸਿੰਘ ਅਤੇ ਰਾਵਿੰਦਰ ਸਿੰਘ ਦੇ ਖਿਲਾਫ਼ ਕੁਰੱਪਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਖਹਿਰਾ ਵਲੋਂ ਲਾਏ ਸਾਰੇ ਦੋਸ਼ ਬੇਬੁਨਿਆਦ, ਜਾਂ ਤਾਂ ਦੋਸ਼ ਸਾਬਿਤ ਕਰਨ ਜਾਂ ਫਿਰ ਰਾਜਨੀਤੀ ਛੱਡਣ ਖਹਿਰਾ
NEXT STORY