ਪਟਿਆਲਾ (ਇੰਦਰਜੀਤ) : ਪਟਿਆਲਾ 'ਚ ਵਿਜੀਲੈਂਸ ਮਹਿਕਮੇ ਦੇ ਹੱਥ ਉਸ ਸਮੇਂ ਸਫ਼ਲਤਾ ਲੱਗੀ, ਜਦੋਂ ਨਗਰ ਨਿਗਮ ਦੇ ਇਕ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਅਸਲ 'ਚ ਮਹਿਕਮੇ ਨੂੰ ਜਾਣਕਾਰੀ ਮਿਲੀ ਸੀ ਕਿ ਜਸਪ੍ਰੀਤ ਸਿੰਘ ਨਾਮੀ ਵਿਅਕਤੀ ਜਿਸ ਦੀ ਮੈਡੀਕਲ ਸਟੋਰ ਦੀ ਦੁਕਾਨ ਹੈ, ਉਹ ਨਾਲ ਲੱਗਦੀ ਦੁਕਾਨ, ਜੋ ਕਿ ਕਾਰਪੋਰੇਸ਼ਨ ਵੱਲੋਂ ਸੀਲ ਕੀਤੀ ਗਈ ਹੈ, ਉਸ ਨੂੰ ਖੁੱਲ੍ਹਵਾਉਣਾ ਚਾਹੁੰਦਾ ਸੀ ਪਰ ਨਗਰ ਨਿਗਮ ਅਧਿਕਾਰੀ ਇੰਸੈਪਕਟਰ ਸੁਨੀਲ ਗੁਲਾਟੀ ਵੱਲੋਂ ਉਸ ਤੋਂ ਸਰਕਾਰੀ ਫ਼ੀਸ ਤੋਂ ਇਲਾਵਾ 50,000 ਰੁਪਏ ਦੀ ਮੰਗ ਕੀਤੀ ਗਈ ਪਰ ਬਾਅਦ 'ਚ 25,000 ਮਾਮਲਾ ਪੱਕਾ ਹੋ ਗਿਆ।
ਇਹ ਰਕਮ ਉਸ ਵੱਲੋਂ ਕਿਸੇ ਦੂਜੇ ਸਾਥੀ ਹੱਥ ਸੌਂਪਣ ਦੀ ਗੱਲ ਕਹੀ, ਜਿਸ 'ਤੇ ਮਹਿਕਮੇ ਵੱਲੋਂ ਰਿਸ਼ਵਤ ਲੈਂਦੇ ਸਾਥੀ ਤੇ ਅਧਿਕਾਰੀ ਨੂੰ ਦਬੋਚ ਲਿਆ ਗਿਆ। ਮੌਕੇ 'ਤੇ ਪਹੁੰਚੇ ਵਿਜੀਲੈਂਸ ਮਹਿਕਮੇ ਦੇ ਪੀ. ਪੀ .ਐਸ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀਆਂ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਦੱਸ ਦੇਈਏ ਕਿ ਸਰਕਾਰੀ ਅਦਾਰਿਆਂ 'ਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੀ ਲੋੜ ਹੈ।
ਪੰਜਾਬ 'ਚ ਅੱਧਾ ਦਰਜਨ ਰੋਡਵੇਜ਼ ਦੇ ਰੂਟ ਹੋਏ ਪ੍ਰਭਾਵਿਤ
NEXT STORY