ਸ੍ਰੀ ਮੁਕਤਸਰ ਸਾਹਿਬ/ਜਲਾਲਾਬਾਦ,(ਜਗ ਬਾਣੀ ਟੀਮ): ਫ਼ਾਜ਼ਿਲਕਾ ਜ਼ਿਲੇ੍ਹਅਧੀਨ ਪੈਂਦੇ ਨਹਿਰੀ ਹਲਕਾ ਅਰਨੀਵਾਲਾ ਦੇ ਨਹਿਰੀ ਪਟਵਾਰੀ ਨੂੰ ਵਿਜੀਲੈਂਸ ਬਿਊਰੋ ਨੇ 10 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੇ ਡੀ. ਐਸ. ਪੀ. ਰਾਜ ਕੁਮਾਰ ਸਾਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਝੋਟਿਆਂ ਵਾਲੀ ਦੇ ਕਿਸਾਨ ਸੁਖਚੈਨ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਨਹਿਰੀ ਪਟਵਾਰੀ ਹਰਜਿੰਦਰ ਸਿੰਘ ਉਸ ਦੇ ਪਾਣੀ ਦੀ ਵਾਰੀ ਠੀਕ ਕਰਨ ਸਬੰਧੀ ਰਿਸ਼ਵਤ ਮੰਗ ਰਿਹਾ ਹੈ। ਇਸ ਸਬੰਧੀ ਕਿਸਾਨ ਤੋਂ ਉਸ ਨੇ 20 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ਤੇ 18 ਹਜ਼ਾਰ ਰੁਪਏ ’ਚ ਸੌਦਾ ਤੈਅ ਹੋਇਆ ਸੀ। ਜਿਸ ਨੂੰ ਅੱਜ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਦਸ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਨੂੰ ਸਰਕਾਰੀ ਗਵਾਹਾਂ ਮਨਮੀਤ ਸਿੰਘ ਏ. ਡੀ. ਓ ਅਤੇ ਰਵਿੰਦਰ ਸਿੰਘ ਅਟਵਾਲ ਦੀ ਹਾਜ਼ਰੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਵਿਭਾਗ ਦੀ ਟੀਮ ’ਚ ਇੰਸਪੈਕਟਰ ਸਤਪ੍ਰੇਮ ਸਿੰਘ, ਏ. ਐਸ. ਆਈ. ਕਿੱਕਰ ਸਿੰਘ, ਨਰਿੰਦਰਪਾਲ ਕੌਰ, ਗੁਰਇਕਬਾਲ ਸਿੰਘ, ਸਤੀਸ਼ ਕੁਮਾਰ, ਗੁਰਤੇਜ ਸਿੰਘ, ਗਰਭੇਜ਼ ਸਿੰਘ ਤੇ ਹਰਦੀਪ ਸਿੰਘ ਸ਼ਾਮਲ ਸਨ।
ਜਗਦੇ-ਬੁਝਦੇ ਦੀਵਿਆਂ ਦੇ ਗਵਾਹ ਨੇ ਸਰਹੱਦੀ ਘਰਾਂ ਦੇ ਬਨੇਰੇ
NEXT STORY