ਬਠਿੰਡਾ : ਬਠਿੰਡਾ 'ਚ ਵਿਜੀਲੈਂਸ ਵਿਭਾਗ ਨੇ ਕੇ. ਕੇ. ਸਿੰਗਲਾ ਨਾਮ ਦੇ ਐਕਸੀਐਨ (ਜਲ ਸ੍ਰੋਤ) ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਜਦੋਂ ਵਿਜੀਲੈਂਸ ਵਿਭਾਗ ਵਲੋਂ ਉਕਤ ਐਕਸੀਅਨ ਕੇ. ਕੇ. ਸਿੰਗਲਾ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਘਰੋਂ 15 ਲੱਖ 33 ਹਜ਼ਾਰ ਰੁਪਏ ਦੀ ਦੀ ਨਕਦੀ ਵੀ ਬਰਾਮਦ ਹੋਈ।
ਪੁਲਸ ਦਾ ਕਹਿਣਾ ਹੈ ਕਿ ਐਕਸੀਅਨ ਕੇ. ਕੇ. ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਘਰੋਂ ਬਰਾਮਦ ਹੋਈ ਨਕਦੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੁਝ ਨੇ ਕਿਹਾ ਮਿਲੀ-ਜੁਲੀ ਤੇ ਕੁਝ ਨੇ ਮੌਜੂਦਾ ਸਰਕਾਰ ਦੇ ਸੱਤਾ 'ਚ ਆਉਣ ਦੀ ਜਤਾਈ ਸੰਭਾਵਨਾ
NEXT STORY