ਜਲੰਧਰ, (ਮ੍ਰਿਦੁਲ)- ਥਾਣਾ 5 ਦੀ ਪੁਲਸ ਨੇ 17 ਪੇਟੀਆਂ ਸ਼ਰਾਬ ਨਾਲ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਕੋਲੋਂ ਆਈ-20 ਕਾਰ ਵੀ ਬਰਾਮਦ ਕੀਤੀ ਹੈ। ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਚ. ਓ. ਸੁਖਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਵਤਾਰ ਸਿੰਘ ਤੇ ਹੈੱਡ ਕਾਂਸਟੇਬਲ ਗੁਰਵਿੰਦਰ ਸਿੰੰਘ ਵਿਰਕ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦਾ ਨਾਮੀ ਸ਼ਰਾਬ ਸਮੱਗਲਰ ਤੇ ਚੋਰੀ ਦੇ ਕੇਸ 'ਚ ਵਾਂਟੇਡ ਮੁਲਜ਼ਮ ਪ੍ਰਿੰਸ ਭਗਤ ਆਈ-20 ਕਾਰ 'ਚ ਸ਼ਰਾਬ ਲਿਜਾ ਰਿਹਾ ਹੈ, ਜਿਸ ਦੇ ਬਾਅਦ ਗਾਖਲਾਂ ਪੁਲੀ ਕੋਲ ਨਾਕਾਬੰਦੀ ਕਰਕੇ ਮੁਲਜ਼ਮ ਪ੍ਰਿੰਸ ਨੂੰ ਫੜ ਲਿਆ ਗਿਆ। ਕਾਰ 'ਚੋਂ ਤਲਾਸ਼ੀ ਦੌਰਾਨ 17 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪ੍ਰਿੰਸ ਪਿਛਲੇ 2 ਸਾਲਾਂ ਤੋਂ ਸਮੱਗਲਿੰਗ ਕਰ ਰਿਹਾ ਹੈ ਤੇ ਉਸ ਦੀ ਉਮਰ ਸਿਰਫ 22 ਸਾਲ ਹੈ। ਉਸ ਦੇ ਪਿਤਾ ਵੀ ਕੋਈ ਕੰਮ ਨਹੀਂ ਕਰਦੇ ਹਨ। ਉਹ ਕਾਰ 'ਚ ਸ਼ਰਾਬ ਕਾਲਾ ਸੰਘਿਆਂ-ਕਪੂਰਥਲਾ ਰੋਡ ਤੋਂ ਇਕ ਸਮੱਗਲਰ ਕੋਲ ਲਿਜਾਂਦਾ ਹੈ ਤੇ ਬਸਤੀ ਇਲਾਕੇ 'ਚ ਪ੍ਰਚੂਨ 'ਚ ਵੇਚਦਾ ਹੈ।
2 ਪੇਟੀਆਂ ਸ਼ਰਾਬ ਨਾਲ ਸਮੱਗਲਰ ਮੁਰਾਰੀ ਲਾਲ ਗ੍ਰਿਫਤਾਰ
ਏ. ਐੱਸ. ਆਈ. ਚਮਨ ਲਾਲ ਨੇ 2 ਪੇਟੀਆਂ ਸ਼ਰਾਬ ਨਾਲ ਸਮੱਗਲਰ ਮੁਰਾਰੀ ਲਾਲ ਨੂੰ ਘਾਹ ਮੰਡੀ ਚੌਕ ਕੋਲ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮੁਰਾਰੀ ਲਾਲ ਮੂਲ ਰੂਪ ਨਾਲ ਲੱਕੜੀ ਦਾ ਕੰਮ ਕਰਦਾ ਹੈ ਪਰ ਪਿਛਲੇ 6 ਮਹੀਨਿਆਂ ਤੋਂ ਸ਼ਰਾਬ ਦੀ ਸਮੱਗਲਿੰਗ ਕਰ ਰਿਹਾ ਸੀ।
ਰੁੱਖ ਕੱਟਦਿਆਂ ਮਜ਼ਦੂਰ ਡਿੱਗਾ, ਮੌਤ
NEXT STORY