ਬਲਾਚੌਰ (ਵਿਨੋਦ ਬੈਂਸ, ਜ.ਬ.)- ਇਥੋਂ 5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਚਣਕੋਆ ਵਿਖੇ ਬੀਤੀ ਰਾਤ ਦੋ ਪਰਵਾਸੀ ਮਜ਼ਦੂਰਾਂ ਸਕੇ ਭਰਾਵਾਂ ’ਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਕ ਭਰਾ ਵੱਲੋਂ ਦੂਜੇ ਭਰਾ ਦਾ ਕਤਲ ਕਰਨ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਦਿੱਤੀ ਇਤਲਾਹ ਦੇ ਮੁਤਾਬਕ ਮਨਜੀਤ ਸਿੰਘ ਵਾਸੀ ਪਿੰਡ ਸਿੰਬਲ ਮਜਾਰਾ ਜੋ ਖੇਤੀਬਾੜੀ ਦਾ ਕੰਮ ਕਰਦਾ ਹੈ, ਉਸ ਨੇ ਚਣਕੋਆ ਵਿਖੇ ਇਕ ਪਰਵਾਸੀ ਭਾਰਤੀ ਪਿਆਰਾ ਸਿੰਘ ਦੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਖੇਤਾਂ ’ਚ ਲੱਗੀ ਹੋਈ ਮੋਟਰ ’ਤੇ ਇਕ ਪਰਵਾਸੀ ਮਜ਼ਦੂਰ ਜਿਸ ਦਾ ਨਾਂ ਤਾਲਿਬਾਨ ਜੋ ਪਿੰਡ ਧਰਮਪੁਰ ਜ਼ਿਲ੍ਹਾ ਬਦਾਯੂੰ (ਯੂ. ਪੀ.) ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਦੋਸਤਾਂ ਨੇ ਹੀ ਦਿੱਤੀ ਦਿਲ ਕੰਬਾਉਣ ਵਾਲੀ ਮੌਤ
ਪਿਛਲੇ ਦੋ ਸਾਲਾਂ ਤੋਂ ਇੱਥੇ ਮਨਜੀਤ ਸਿੰਘ ਦੇ ਕੋਲ ਖੇਤੀ ਦਾ ਕੰਮ ਕਰਦਾ ਸੀ ਅਤੇ ਉਹ ਮੋਟਰ ’ਤੇ ਹੀ ਰਹਿੰਦਾ ਸੀ। ਉਸ ਦਾ ਇਕ ਭਰਾ ਸ੍ਰੀ ਪਾਲ ਜੋ ਠੇਕੇਦਾਰ ਭਗਵਾਨ ਕੋਲ ਕੰਮ ਕਰਦਾ ਸੀ ਪਿਛਲੇ ਕਾਫੀ ਅਰਸੇ ਤੋਂ ਮੇਰੀ ਮੋਟਰ ’ਤੇ ਹੀ ਆਪਣੇ ਭਰਾ ਤਾਲਿਬਾਨ ਨਾਲ ਰਹਿਣ ਲੱਗ ਪਿਆ ਅਤੇ ਦੋਵਾਂ ਭਰਾਵਾਂ ਵਿਚਕਾਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਈ ਵਾਰ ਝਗੜਾ ਹੋਇਆ ਜਿਸ ਨੂੰ ਸੁਲਝਾਉਣ ਦਾ ਯਤਨ ਮੈਂ ਕਈ ਵਾਰ ਕੀਤਾ।
ਇਹ ਵੀ ਪੜ੍ਹੋ : ਫਿਰ ਆਈ ਮਾੜੀ ਖ਼ਬਰ, ਮਾਂ ਨੇ ਧੀ ਸਣੇ ਨਹਿਰ 'ਚ ਮਾਰੀ ਛਾਲ
ਬੀਤੀ ਦਰਮਿਆਨੀ ਰਾਤ (4-5 ਫਰਵਰੀ ਨੂੰ) ਸ੍ਰੀ ਪਾਲ ਦਾ ਉਸ ਨੂੰ ਫੋਨ ਆਇਆ ਉਸ ਦੀ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ, ਜਿਸ ਕਾਰਣ ਮੈਂ ਉਸ ਦਾ ਫੋਨ ਕੱਟ ਦਿੱਤਾ । ਅੱਜ 5 ਫਰਵਰੀ ਨੂੰ ਸਵੇਰੇ ਮੈਨੂੰ ਸੂਚਨਾ ਮਿਲੀ ਕਿ ਉਸ ਦੀ ਮੋਟਰ ’ਤੇ ਰਹਿੰਦੇ ਤਾਲਿਬਾਨ ਦਾ ਕਤਲ ਹੋ ਗਿਆ ਹੈ। ਮੈਂ ਮੌਕੇ ’ਤੇ ਮੋਹਤਬਰ ਬੰਦਿਆਂ ਨੂੰ ਲੈ ਕੇ ਪਹੁੰਚਿਆ ਤਾਂ ਤਾਲਿਬਾਨ ਦੀ ਮਿ੍ਰਤਕ ਦੇਹ ਮੂਧੇ ਮੂੰਹ ਪਈ ਸੀ। ਸਦਰ ਪੁਲਸ ਦੇ ਐੱਸ. ਐੱਚ. ਓ. ਅਵਤਾਰ ਸਿੰਘ ਸੂਚਨਾ ਮਿਲਦੇ ਸਾਰ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਉਨ੍ਹਾਂ ਨੇ ਤਾਲਿਬਾਨ ਦੀ ਮਿ੍ਰਤਕ ਦੇਹ ਕਬਜ਼ੇ ’ਚ ਲੈ ਲਈ। ਐੱਸ.ਐੱਚ.ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਭਰਾ ਨੇ ਇਹ ਕਤਲ ਕੀਤਾ ਹੈ ਜੋ ਬੀਤੀ ਰਾਤ ਤੋਂ ਮੋਟਰ ਤੋਂ ਗਾਇਬ ਸੀ। ਐੈੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਮੋਰਚਾ ਫਤਿਹ ਕਰਨ ਲਈ ਕਿਸਾਨਾਂ ਨੇ ਕੀਤੀ ਸਖ਼ਤੀ, ਉਗਰਾਹਾਂ ਜਥੇਬੰਦੀ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ
NEXT STORY