ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਵਿਖੇ ਬੀ. ਓ. ਪੀ. ਬੈਰੀਅਰ ਬਾਰੇ ਕੇ ’ਚ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਡਰੋਨ ਐਕਟੀਵਿਟੀ ਹੋਣ ’ਤੇ ਪ੍ਰਕਾਸ਼ ਫਾਇਰਿੰਗ ਰੇਂਜ਼ ਤੋਂ ਇਕ ਡਰੋਨ ਡੀ. ਜੇ. ਆਈ. ਮਾਵਿਕ-3 ਕਲਾਸਿਕ ਸੀ ਗਰੇਅ ਰੰਗ ਬਰਾਮਦ ਕਰਕੇ ਥਾਣਾ ਸਦਰ ਫਿਰੋਜ਼ਪੁਰ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਏਅਰਕਰਾਫਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਮਿਤੀ 18 ਅਕਤੂਬਰ 2025 ਨੂੰ ਇੰਸਪੈਕਟਰ ਸੰਜੇ ਕੁਮਾਰ ਬੀ. ਓ. ਪੀ. ਬੈਰੀਅਰ ਬਾਰੇ ਕੇ ਨੇ ਬੀ. ਐੱਸ. ਐੱਫ. ਬੀ. ਓ. ਪੀ. ਬੈਰੀਅਰ ਬਾਰੇ ਕੇ ਫਿਰੋਜ਼ਪੁਰ ਦੇ ਕਰਮਚਾਰੀਆਂ ਵੱਲੋਂ ਡਰੋਨ ਐਕਟੀਵਿਟੀ ਹੋਣ ’ਤੇ ਬਾਰੇ ਕੇ ਨੇੜੇ ਪ੍ਰਕਾਸ਼ ਫਾਇਰਿੰਗ ਰੇਂਜ਼ ਤੋਂ ਇਕ ਡਰੋਨ ਡੀਜੇਆਈ ਮਾਵਿਕ-3 ਕਲਾਸਿਕ ਗਰੇਅ ਰੰਗ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਸ ਸਬੰਧ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਦੀ ਧੀ ਨੇ ਵਿਦੇਸ਼ 'ਚ ਬਣਾਇਆ ਨਾਂ, ਵੱਡਾ ਮੁਕਾਮ ਕੀਤਾ ਹਾਸਲ
NEXT STORY