ਲੁਧਿਆਣਾ (ਰਾਜ) : ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਸਾਈਬਰ ਠੱਗ ਰੋਜ਼ਾਨਾ ਕੋਈ ਨਾ ਕੋਈ ਨਵਾਂ ਤਰੀਕਾ ਲੱਭ ਲੈਂਦੇ ਹਨ, ਜਿਸ ਨਾਲ ਉਹ ਲੋਕਾਂ ਨੂੰ ਆਪਣੀਆਂ ਗੱਲਾਂ ’ਚ ਉਲਝਾ ਕੇ ਜਾਂ ਫਿਰ ਕਿਸੇ ਕੰਪਨੀ ਦੇ ਨਾਂ ’ਤੇ ਠੱਗ ਲੈਂਦੇ ਹਨ। ਹੁਣ ਸਾਈਬਰ ਠੱਗਾਂ ਨੇ ਬੀ. ਐੱਸ. ਐੱਨ. ਐੱਲ. ਸਿੰਮ ਕੇ. ਵਾਈ. ਸੀ. ਕਰਵਾਉਣ ਦੇ ਨਾਂ ’ਤੇ ਠੱਗੀ ਸ਼ੁਰੂ ਕੀਤੀ ਹੈ। ਸਾਈਬਰ ਠੱਗ ਬੀ. ਐੱਸ. ਐੱਨ. ਐੱਲ. ਦਾ ਇਕ ਜਾਅਲੀ ਨੋਟਿਸ ਲੋਕਾਂ ਦੇ ਵਟਸਐਪ ’ਤੇ ਭੇਜਦੇ ਹਨ ਕਿ ਉਨ੍ਹਾਂ ਦੇ ਸਿੰਮ ਦੀ ਕੇ. ਵਾਈ. ਸੀ. ਕਰਵਾਓ, ਨਹੀਂ ਤਾਂ ਸਿੰਮ ਬਲਾਕ ਕਰ ਕੇ ਨੰਬਰ ਡਿਸਕੁਨੈਕਟ ਕਰ ਦਿੱਤੇ ਜਾਣਗੇ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਪੁਲਸ ਦੇ ਸਾਈਬਰ ਸੈੱਲ ਦੇ ਨੋਟਿਸ ’ਚ ਆਇਆ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਅਤੇ ਜਾਗਰੂਕ ਕਰਨ ਲਈ ਸਾਈਬਰ ਸੈੱਲ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਹੈ ਤਾਂ ਕਿ ਲੋਕ ਅਜਿਹੇ ਧੋਖਾਧੜੀ ਤੋਂ ਬਚ ਸਕਣ। ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਕਿਹਾ ਕਿ ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਆਪਣੇ ਤੌਰ-ਤਰੀਕੇ ਬਦਲ ਰਹੇ ਹਨ।
ਇਹ ਵੀ ਪੜ੍ਹੋ : SHO ਦੀ ਧੀ ਦੇ ਵਿਆਹ 'ਚ ਪਤਨੀ ਸਣੇ ਪੁੱਜੇ DGP ਨਾਲ ਵਾਪਰਿਆ ਹਾਦਸਾ, ਸਮਾਰੋਹ 'ਚ ਪਿਆ ਭੜਥੂ
ਪਹਿਲਾਂ ਐੱਸ. ਐੱਮ. ਐੱਸ. ਭੇਜ ਕੇ ਨੰਬਰ ਬਲਾਕ ਹੋਣ ਦੀ ਗੱਲ ਕਹਿੰਦੇ ਸਨ। ਅੱਜ-ਕੱਲ੍ਹ ਠੱਗ ਬੀ. ਐੱਸ. ਐੱਨ. ਐੱਲ. ਦੇ ਗਾਹਕਾਂ ਨੂੰ ਵਟਸਐਪ ’ਤੇ ਇਕ ਸੁਨੇਹਾ ਭੇਜ ਰਹੇ ਹਨ, ਜਿਸ ’ਤੇ ਭਾਰਤ ਸਰਕਾਰ ਦਾ ਨਿਸ਼ਾਨ ਵੀ ਲੱਗਾ ਹੈ ਅਤੇ ਇਸ 'ਚ ਟ੍ਰਾਈ (ਭਾਰਤੀ ਦੂਰਸੰਚਾਰ ਨਿਯਾਮਕ ਅਥਾਰਟੀ) ਦੀ ਜਾਅਲੀ ਟਿਕਟ ਵੀ ਲੱਗੀ ਹੈ, ਜਿਸ ਨਾਲ ਲੋਕਾਂ ਨੂੰ ਇਹ ਲੱਗੇ ਕਿ ਨੋਟਿਸ ਅਸਲੀ ਹੈ। ਨੋਟਿਸ 'ਚ ਲਿਖਿਆ ਹੈ, ਪਿਆਰੇ ਗਾਹਕ, ਤੁਹਾਡਾ ਸਿੰਮ ਕੇ. ਵਾਈ. ਸੀ. ਭਾਰਤੀ ਦੂਰਸੰਚਾਰ ਨਿਯਮ ਅਥਾਰਟੀ ਵਲੋਂ ਰੱਦ ਕਰ ਦਿੱਤਾ ਗਿਆ ਹੈ। ਤੁਹਾਡਾ ਸਿੰਮ ਕਾਰਡ 24 ਘੰਟਿਆਂ ਅੰਦਰ ਬਲਾਕ ਕਰ ਦਿੱਤਾ ਜਾਵੇਗਾ, ਤੁਰੰਤ ਕਾਲ ਕਰੋ।
ਇਹ ਵੀ ਪੜ੍ਹੋ : ਲੁਧਿਆਣਾ 'ਚ ਖੜ੍ਹੇ ਬੰਦੇ 'ਤੇ ਚਾੜ੍ਹ ਦਿੱਤੀ ਬੇਕਾਬੂ ਥਾਰ, ਵੀਡੀਓ 'ਚ ਦੇਖੋ ਕਿਵੇਂ ਪੈ ਗਿਆ ਚੀਕ-ਚਿਹਾੜਾ
ਇਸ ਤੋਂ ਇਲਾਵਾ ਫਰਜ਼ੀ ਨੋਟਿਸ 'ਚ ਇਕ ਕਸਟਮਰ ਕੇਅਰ ਨੰਬਰ ਵੀ ਲਿਖਿਆ ਹੋਇਆ ਹੈ। ਨਾਲ ਹੀ ਇਸ 'ਚ ਰਾਹੁਲ ਸ਼ਰਮਾ ਦੇ ਨਾ ਨਾਲ ਕੇ. ਵਾਈ. ਸੀ. ਵੈਰੀਫਿਕੇਸ਼ਨ ਕਾਰਜਕਾਰੀ ਦਾ ਇਕ ਕੰਟਰੈਕਟ ਨੰਬਰ ਵੀ ਦਿੱਤਾ ਗਿਆ ਹੈ ਤਾਂ ਕਿ ਲੋਕ ਉਕਤ ਨੰਬਰ ’ਤੇ ਕਾਲ ਕਰਨ ਅਤੇ ਠੱਗ ਉਨ੍ਹਾਂ ਨੂੰ ਆਪਣੇ ਝਾਂਸੇ ’ਚ ਲੈ ਸਕਣ। ਇੰਸਪੈਕਰ ਜਤਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਅਪਲੋਡ ਵੀਡੀਓ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਧੋਖਾਦੇਹੀ ਦਾ ਸ਼ਿਕਾਰ ਨਾ ਹੋਣ, ਜਿਸ 'ਚ ਵਟਸਐਪ ਜਾਂ ਈ-ਮੇਲ ਜ਼ਰੀਏ ਕਿਸੇ ਵੀ ਕੰਪਨੀ ਦੇ ਨਾਂ ਨਾਲ ਕੋਈ ਨੋਟਿਸ ਆਇਆ ਹੋਵੇ। ਚਾਹੇ ਉਸ ’ਤੇ ਸਰਕਾਰੀ ਨਿਸ਼ਾਨ ਹੋਵੇ, ਅਜਿਹੇ ਕਿਸੇ ਝਾਂਸੇ 'ਚ ਨਾ ਆਉਣ। ਜੇਕਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਨੋਟਿਸ ’ਤੇ ਦਿੱਤੇ ਹੋਏ ਨੰਬਰ ’ਤੇ ਕਾਲ ਕਰਨ ਦੀ ਬਜਾਏ ਉਹ ਉਕਤ ਕੰਪਨੀ 'ਚ ਜਾ ਕੇ ਪਤਾ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ 11 ਮਹੀਨਿਆਂ ’ਚ 38,175 ਕਰੋੜ ਰੁਪਏ ਦਾ ਆਇਆ ਨਿਵੇਸ਼ : ਮੁੱਖ ਮੰਤਰੀ
NEXT STORY