ਅੰਮ੍ਰਿਤਸਰ (ਵੜੈਚ)- ਚੀਫ ਖਾਲਸਾ ਦੀਵਾਨ ਜੀ. ਟੀ. ਰੋਡ ਨਜ਼ਦੀਕ ਬੁੱਢੇ ਪੁਲ (ਰਿਗੋ ਬ੍ਰਿਜ) ਦੀ ਮਿਆਦ ਲਗਭਗ ਖਤਮ ਹੋ ਗਈ ਹੈ। ਆਖਰੀ ਸਾਹ ਲੈਂਦਾ ਪੁਲ ਇਨਸਾਨੀ ਅਨਮੋਲ ਜ਼ਿੰਦਗੀਆਂ ਲਈ ਖ਼ਤਰਾ ਬਣ ਚੁੱਕਾ ਹੈ। ਅੱਜ ਵੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨਾ ਸੰਭਲੇ ਤਾਂ ਇਥੇ ਅਣਹੋਣੀ ਦਾ ਡਰ ਹਮੇਸ਼ਾ ਬਣਿਆ ਰਹੇਗਾ। ਰੇਲਵੇ ਪੁਲ ਦੇ ਦੋਵੇਂ ਪਾਸੇ ਲਾਏ ਗਾਰਡਰਾਂ ਦੀਆਂ ਲੋਹੇ ਦੀਆਂ ਬੁਰਜੀਆਂ ਹੇਠੋਂ ਮਿੱਟੀ ਖਿਸਕਣ ਕਾਰਨ ਪੁਲ ਦੀਆਂ ਬੁਰਜੀਆਂ ਹਵਾ ਵਿਚ ਲਹਿਰਾ ਰਹੀਆਂ ਹਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਣੇ ਰੇਲਵੇ ਪੁਲ ਹੇਠਾਂ ਕਈ ਥਾਵਾਂ ਤੋਂ ਮਿੱਟੀ ਗਾਇਬ ਹੋ ਚੁੱਕੀ ਹੈ। ਰਾਹਗੀਰਾਂ ਦਲੀਪ ਚੰਦ, ਹਰਤੇਸ਼ ਸਿੰਘ, ਗੁਰਲਾਲ ਸਿੰਘ, ਪ੍ਰਿਯਾ ਜੈਨ, ਰਾਇਕਾ ਸ਼ਰਮਾ ਤੇ ਜਤਿੰਦਰ ਅਰੋੜਾ ਨੇ ਕਿਹਾ ਕਿ ਰਿਗੋ ਬ੍ਰਿਜ ਪੁਰਾਣਾ ਹੋਣ ਕਰ ਕੇ ਬੁੱਢੇ ਪੁਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦੀ ਪਿਛਲੇ ਸਾਲਾਂ ਤੋਂ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ। ਪੁਲ ਦੀ ਸੜਕ ਟੁੱਟ ਰਹੀ ਹੈ, ਹੇਠਾਂ ਮਿੱਟੀ ਖਿਸਕ ਰਹੀ ਹੈ। ਸੜਕ ਦੇ ਟੋਇਆਂ 'ਚ ਇੰਟਰਲਾਕਿੰਗ ਟਾਈਲਾਂ ਅਤੇ ਮਿੱਟੀ ਪਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਤੇ ਵਿਭਾਗ ਨੇ ਪੁਲ ਦੀ ਮੁਰੰਮਤ ਤੇ ਸੰਭਾਲ ਵੱਲ ਛੇਤੀ ਧਿਆਨ ਨਾ ਦਿੱਤਾ ਤਾਂ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਸੂਰ ਤੇ ਮੰਗਤੇ ਫਰਮਾਉਂਦੇ ਨੇ ਆਰਾਮ
ਪੁਲ ਹੇਠਾਂ ਮਿੱਟੀ ਨਿਕਲ ਜਾਣ ਕਾਰਨ ਉਥੇ ਬਣੀਆਂ ਗੁਫਾਵਾਂ ਵਿਚ ਮੰਗਤੇ ਤੇ ਸੂਰ ਆਰਾਮ ਕਰਦੇ ਅਕਸਰ ਨਜ਼ਰ ਆਉਂਦੇ ਹਨ। ਪੁਲ ਹੇਠਾਂ ਮਿੱਟੀ ਨੂੰ ਸੂਰ ਵੀ ਬਾਹਰ ਕੱਢ ਰਹੇ ਹਨ ਪਰ ਕਈ ਸਾਲਾਂ ਤੋਂ ਪੁਤਲੀਘਰ ਵਾਲੇ ਇਲਾਕਿਆਂ ਵਿਚ ਸੂਰਾਂ ਦੀ ਵੱਧਦੀ ਗਿਣਤੀ ਦੀ ਰੋਕਥਾਮ 'ਚ ਨਿਗਮ ਫੇਲ ਹੋਇਆ ਹੈ।
ਅੰਮ੍ਰਿਤਸਰ-ਨਵੀਂ ਦਿੱਲੀ ਦੀ ਇਸ ਟਰੇਨ 'ਚ ਲੱਗਣਗੇ ਨਵੇਂ ਡਿਜ਼ਾਈਨ ਦੇ ਹਾਈ ਸਪੀਡ ਐੱਲ. ਐੱਚ. ਬੀ. ਕੋਚ
NEXT STORY