ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਫਿਕਸ ਕੀਤੀ ਗਈ ਦੂਜੀ ਡੈੱਡਲਾਈਨ ਤੋਂ ਬਾਅਦ ਵੀ ਬੁੱਢੇ ਨਾਲੇ ਦੀ ਸਫਾਈ ਪੂਰੀ ਨਹੀਂ ਹੋ ਸਕੀ ਹੈ, ਜਿਸ ਬਾਰੇ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਐਤਵਾਰ ਨੂੰ ਕਮਿਸ਼ਨਰ ਦੀ ਚੈਕਿੰਗ 'ਚ ਖੁੱਲ੍ਹ ਗਈ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਹਰ ਸਾਲ ਅਪ੍ਰੈਲ 'ਚ ਸਿੰਚਾਈ ਵਿਭਾਗ ਜ਼ਰੀਏ ਬੁੱਢੇ ਨਾਲੇ ਦੀ ਸਫਾਈ ਕਰਵਾਈ ਜਾਂਦੀ ਹੈ ਪਰ ਇਸ ਵਾਰ ਇਹ ਕੰਮ ਦੇਰੀ ਨਾਲ ਸ਼ੁਰੂ ਹੋਆਿ ਹੁਣ ਤੱਕ ਪੂਰਾ ਨਹੀਂ ਹੋ ਸਕਿਆ ਹੈ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਵਲੋਂ ਸਫਾਈ ਪੂਰੀ ਕਰਨ ਲਈ 15 ਜੁਲਾਈ ਦੀ ਡੈੱਡਲਾਈਨ ਫਿਕਸ ਕੀਤੀ ਗਈ ਹੈ, ਜਿਸ ਦੇ ਲਈ ਮਸ਼ੀਨਰੀ ਡਬਲ ਕਰਨ ਦਾ ਫੈਸਲਾ ਕੀਤਾ ਗਿਆ ਪਰ ਐਤਵਾਰ ਨੂੰ ਕਮਿਸ਼ਨਰ ਵਲੋਂ ਕੀਤੀ ਗਈ ਚੈਕਿੰਗ 'ਚ ਅਧਿਕਾਰੀਆਂ ਨੂੰ ਫਿਟਕਾਰ ਲਈ ਗਈ ਅਤੇ ਪਹਿਲਾਂ ਪੁਲੀਆਂ ਹੇਠੋਂ ਸਫਾਈ ਦਾ ਕੰਮ ਪੂਰਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ।
ਅਕਾਲੀ ਦਲ ਦਾ ਧਰਨਾ ਮੁਲਤਵੀ, ਨਵੀਂ ਮਿਤੀ ਦਾ ਐਲਾਨ ਜਲਦ
NEXT STORY