ਲੁਧਿਆਣਾ (ਧੀਮਾਨ) : ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2020 ਦਾ ਬਜਟ ਪੇਸ਼ ਕੀਤਾ ਪਰ ਇਸ ਬਜਟ 'ਚ ਕਾਰਪੋਰੇਟ ਸੈਕਟਰ ਲਈ ਕੁਝ ਵੀ ਨਹੀਂ ਰਿਹਾ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਜਟ 'ਚ ਇਸ ਤਰ੍ਹਾਂ ਲੱਗਾ ਜਿਵੇਂ ਪੰਜਾਬ 'ਚ ਕਾਰਪੋਰੇਟ ਸੈਕਟਰ ਹੈ ਹੀ ਨਹੀਂ, ਜਦੋਂਕਿ ਖੇਤੀ ਅਤੇ ਸਿੱਖਿਆ ਦੇ ਲਿਹਾਜ ਨਾਲ ਬਜਟ ਨੂੰ ਸਹੀ ਦੱਸਿਆ ਜਾ ਰਿਹਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦਾ ਰੈਵੇਨਿਊ ਇੰਡਸਟਰੀ ਤੋਂ ਆਉਂਦਾ ਹੈ ਅਤੇ ਸਰਕਾਰ ਇਸੇ ਨਾਲ ਚੱਲਦੀ ਹੈ। ਇਸ ਦੇ ਬਾਵਜੂਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਮੀਦ ਜਤਾਈ ਜਾ ਰਹੀ ਸੀ ਕਿ ਕਾਰਪੋਰੇਟ ਨੂੰ ਪ੍ਰਮੋਟ ਕਰਨ ਲਈ ਕੋਈ ਵੱਡੀਆਂ ਯੋਜਨਾਵਾਂ ਦੀ ਬਜਟ ਵਿਚ ਵਿਵਸਥਾ ਹੋਵੇਗੀ, ਜਿਸ ਨਾਲ ਪੰਜਾਬ ਵਿਚ ਨਿਵੇਸ਼ ਵਧੇਗਾ।
ਕਾਰੋਬਾਰੀਆਂ ਦੇ ਬਜਟ ਨੂੰ ਲੈ ਕੇ ਵਿਚਾਰ
ਜਦੋਂ ਇੰਡਸਟਰੀ ਲਈ ਕੁਝ ਹੈ ਹੀ ਨਹੀਂ ਤਾਂ ਬਜਟ ਨੂੰ ਠੀਕ-ਠੀਕ ਵਾਲੀ ਹੀ ਕੈਟਾਗਰੀ ਵਿਚ ਰੱਖਣਾ ਪਵੇਗਾ। ਉਮੀਦ ਸੀ ਕਿ ਇਸ ਵਾਰ ਢਾਂਚੇ ਤੇ ਪੈਸੇ ਦੀ ਵਿਵਸਥਾ ਕੀਤੀ ਜਾਵੇਗੀ। ਸਿਰਫ ਫੋਕਲ ਪੁਆਇੰਟਾਂ ਦੇ ਸੁਧਾਰ ਤੋਂ ਇਲਾਵਾ ਕੁਝ ਨਹੀਂ ਰੱਖਿਆ ਗਿਆ, ਜਿਥੋਂ ਤੱਕ 3 ਮੈਗਾ ਇੰਡਸਟਰੀਅਲ ਹੱਬ ਬਣਾਉਣ ਸਬੰਧੀ ਕਿਹਾ ਗਿਆ ਹੈ, ਉਹ ਸ਼ਲਾਘਾਯੋਗ ਕਦਮ ਹੈ। ਇਸ ਨਾਲ ਕੁਝ ਨਿਵੇਸ਼ ਪੰਜਾਬ ਵਿਚ ਆ ਸਕਦਾ ਹੈ। -ਕੋਮਲ ਜੈਨ, ਸੀ. ਐੱਸ. ਡੀ. ਡਿਊਕ ਗਰੁੱਪ
ਏਅਰਪੋਰਟ ਲਈ ਕੋਈ ਯੋਜਨਾ ਹੁੰਦੀ ਤਾਂ ਕਾਰਪੋਰੇਟ ਸੈਕਟਰ ਨੂੰ ਉਤਸ਼ਾਹ ਮਿਲਦਾ। ਇਸ ਵਿਚ ਨਾ ਤਾਂ ਪੁਰਾਣੇ ਸਾਹਨੇਵਾਲ ਏਅਰਪੋਰਟ ਨੂੰ ਨਵੇਂ ਤਰੀਕੇ ਨਾਲ ਬਣਾਉਣ ਬਾਰੇ ਕਿਹਾ ਗਿਆ ਅਤੇ ਨਾ ਹੀ ਮਾਛੀਵਾੜਾ ਵਿਚ ਬਣਨ ਵਾਲੇ ਏਅਰਪੋਰਟ ਸਬੰਧੀ ਕੋਈ ਗੱਲ ਕੀਤੀ ਗਈ। ਏਅਰ ਕੁਨੈਕਟੀਵਿਟੀ ਨਾ ਹੋਣ ਨਾਲ ਕਾਰੋਬਾਰੀਆਂ ਨੂੰ ਖਾਸਾ ਨੁਕਸਾਨ ਸਹਿਣਾ ਪੈ ਰਿਹਾ ਹੈ। -ਐੱਸ. ਕੇ. ਰਾਏ, ਮੈਨੇਜਿੰਗ ਡਾਇਰੈਕਟਰ ਹੀਰੋ ਸਾਈਕਲ ਲਿਮਟਿਡ
ਵੈਟ ਰੀਫੰਡ ਜਾਰੀ ਕਰਨ ਵਾਲਾ ਐਲਾਨ ਚੰਗਾ ਹੈ। ਇਸ ਨਾਲ ਛੋਟੀ ਇੰਡਸਟਰੀ ਨੂੰ ਅੱਗੇ ਵਧਣ ਅਤੇ ਕੰਮ ਚਲਾਉਣ ਲਈ ਕੈਪੀਟਲ ਹੱਥ ਵਿਚ ਆ ਜਾਵੇਗੀ ਪਰ ਕਾਰਪੋਰੇਟ ਦੇ ਕਰੋੜਾਂ ਦੇ ਵੈਟ ਰੀਫੰਡ ਨੂੰ ਰੋਕ ਦੇਣ ਵਾਲੇ ਐਲਾਨ ਨਾਲ ਇੰਡਸਟਰੀ ਨੂੰ ਨੁਕਸਾਨ ਹੋਵੇਗਾ, ਜਿੱਥੋਂ ਤੱਕ ਸਿੱਖਿਆ ਅਤੇ ਖੇਤੀਬਾੜੀ ਸਬੰਧੀ ਗੱਲ ਹੈ, ਉਹ ਚੰਗਾ ਕਦਮ ਹੈ।- -ਓਂਕਾਰ ਸਿੰਘ ਪਾਹਵਾ, ਸੀ. ਐੱਮ. ਡੀ. ਏਵਨ ਸਾਈਕਲ ਲਿਮਟਿਡ
ਇੰਡਸਟਰੀ ਨੂੰ ਸਸਤੀ ਬਿਜਲੀ ਦੇਣ ਲਈ ਬਜਟ ਵਿਚ ਸਰਕਾਰ ਨੇ ਆਪਣੇ ਵੱਲੋਂ 2207 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ, ਉਹ ਚੰਗਾ ਕਦਮ ਹੈ ਪਰ ਇਸ ਦਾ ਫਾਇਦਾ ਤਾਂ ਹੀ ਮਿਲੇਗਾ ਜੇਕਰ ਇੰਡਸਟਰੀ ਨੂੰ 5 ਰੁਪਏ ਦੇ ਹਿਸਾਬ ਨਾਲ ਬਿਜਲੀ ਮਿਲੇ, ਨਹੀਂ ਤਾਂ ਸਬਸਿਡੀ ਦਾ ਕਰੋੜਾਂ ਰੁਪਏ ਰੱਖਣਾ ਵਿਅਰਥ ਹੋਵੇਗਾ। ਕਾਰਪੋਰੇਟ ਤੋਂ ਇਲਾਵਾ ਹਰ ਤਰ੍ਹਾਂ ਦੀ ਇੰਡਸਟਰੀ ਲਈ ਬਿਜਲੀ ਪ੍ਰਮੁੱਖ ਰਾਅ-ਮਟੀਰੀਅਲ ਹੈ। -ਅਨਿਲ ਕੁਮਾਰ ਸੀ. ਐੱਮ. ਡੀ., ਸ਼੍ਰੇਆਂਸ ਗਰੁੱਪ
ਸਿੱਖਿਆ ਨੂੰ ਉਤਸ਼ਾਹ ਦੇਣ ਲਈ ਲਾਅ ਕਾਲਜ ਅਤੇ ਖੇਤੀਬਾੜੀ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਚੰਗਾ ਕਦਮ ਹੈ। ਤਿੰਨ ਇੰਡਸਟਰੀਅਲ ਮੈਗਾ ਪ੍ਰਾਜੈਕਟ ਦੇ ਤਹਿਤ ਹੱਬ ਬਣਾਉਣਾ ਵੀ ਠੀਕ ਹੈ ਪਰ ਪੰਜਾਬ ਦੀ ਪੁਰਾਣੀ ਕਾਰਪੋਰੇਟ ਇੰਡਸਟਰੀ ਨੂੰ ਸਿਰਫ ਚੰਗਾ ਢਾਂਚਾ ਚਾਹੀਦਾ ਸੀ, ਜਿਸਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਅਰੁਣ ਗੋਇਲ, ਸੀ. ਐੱਮ. ਡੀ., ਏ. ਪੀ. ਰਿਫਾਈਨਰੀ
ਭਗਵੰਤ ਮਾਨ ਦੀ ਅਕਾਲੀਆਂ ਨੂੰ ਦੋ ਟੁੱਕ, ਕਿੱਥੇ ਗਈਆਂ ਹੁਣ ਤੱਕੜੀ ਦੀਆਂ ਰੱਸੀਆਂ
NEXT STORY