ਬੁਢਲਾਡਾ (ਮਨਜੀਤ) : ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਸਤੀਕੇ ਤੋਂ ਸਰਪੰਚੀ ਦੀ ਚੋਣ ਲੜ ਰਹੇ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਸੇਵਾ ਬਖ਼ਸ਼ੀ ਗਈ ਤਾਂ ਉਹ ਪਿੰਡ ਦੀ ਨੁਹਾਰ ਬਦਲਣ ਲਈ ਯਤਨ ਕਰੇਗਾ। ਦਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਸ ਨੂੰ ਪਿੰਡ ਵਾਸੀਆਂ ਵੱਲੋਂ ਸਰਪੰਚੀ ਦੀ ਸੇਵਾ ਬਖ਼ਸ਼ੀ ਜਾਂਦੀ ਹੈ ਤਾਂ ਹਰ ਪਿੰਡ ਵਾਸੀ ਆਪਣੇ ਆਪ ਨੂੰ ਸਰਪੰਚ ਮਹਿਸੂਸ ਕਰੇਗਾ।
ਉਨ੍ਹਾਂ ਕਿਹਾ ਕਿ ਉਸ ਵੱਲੋਂ ਪਿੰਡ ਦੇ ਛੱਪੜ ਨੂੰ ਸੁੰਦਰ ਬਣਾਉਣ, ਸੜਕਾਂ ਨੂੰ ਚੌੜੀਆਂ ਕਰਵਾਉਣ, ਕੱਚੀਆਂ ਗਲੀਆਂ ਨੂੰ ਪੱਕਾ ਕਰਵਾਉਣ, ਸਕੂਲ ਨੂੰ ਅਪਗ੍ਰੇਡ ਕਰਵਾਉਣ, ਮੁੰਡੇ-ਕੁੜੀਆਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ, ਪਿੰਡ ਨੂੰ ਹਰਾ-ਭਰਾ ਬਣਾਉਣ ਲਈ ਪੌਦੇ ਲਗਾਉਣਾ ਤੋਂ ਇਲਾਵਾ ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਿਆ ਜਾਵੇਗਾ।
ਝੋਨੇ ਦੀ ਪੀ. ਆਰ.126 ਕਿਸਮ ਨੂੰ ਲੈ ਕੇ 'ਆਪ' ਆਗੂ ਨੀਲ ਗਰਗ ਦੀ ਕੇਂਦਰ ਨੂੰ ਅਪੀਲ
NEXT STORY