ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਖੋਖਰ ਦੇ ਖੇਤਾਂ 'ਚ ਜ਼ਹਿਰੀਲਾ ਪਾਣੀ ਪੀਣ ਨਾਲ ਗੁੱਜਰ ਪਰਿਵਾਰ ਦੇ ਦੋ ਭਰਾਵਾਂ ਦੀਆਂ 7 ਮੱਝਾਂ ਦੀ ਮੌਤ ਹੋ ਗਈ ਜਦਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਅੱਜ ਦੁਪਹਿਰ ਉਸ ਸਮੇਂ ਵਾਪਰੀ ਜਦੋਂ ਖੋਖਰ ਨਿਵਾਸੀ ਦੋ ਭਰਾਵਾਂ ਬੱਲੀ ਅਤੇ ਬਰਕਤ ਦੀਆਂ ਮੱਝਾਂ ਜਦੋਂ ਚਰਨ ਗਈਆਂ ਸਨ ਤਾਂ ਉਨ੍ਹਾਂ ਗੰਨੇ ਦੇ ਖੇਤ ਨਜ਼ਦੀਕ ਰਸਤੇ ਕਿਨਾਰੇ ਬਣੀਆਂ ਛੱਪੜੀਆਂ 'ਚੋਂ ਥਿਮਟ ਯੁਕਤ ਜਹਰੀਲੀ ਪਾਣੀ ਪੀ ਲਿਆ।
ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਅਤੇ ਇਕ-ਇਕ ਕਰਕੇ ਬੱਲੀ ਦੀਆਂ ਪੰਜ ਅਤੇ ਬਰਕਤ ਦੀਆਂ ਦੋ ਮੱਝਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪਸ਼ੂ ਹਸਪਤਾਲ ਦੀ ਟੀਮ ਨੇ ਜ਼ਹਿਰੀਲੇ ਪਾਣੀ ਦੇ ਅਸਰ ਨਾਲ ਬੀਮਾਰ ਹੋਈਆਂ ਤਿੰਨ ਹੋਰ ਮੱਝਾਂ ਨੂੰ ਮੁੱਢਲੀ ਡਾਕਟਰੀ ਮਦਦ ਦਿੱਤੀ। ਗੁੱਜਰ ਪਰਿਵਾਰ ਨੇ ਹੋਏ ਵੱਡੇ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਹੈ।
ਬਟਾਲਾ ਫੈਕਟਰੀ ਹਾਦਸੇ ਦੀ ਜਾਂਚ ਹਾਈਕੋਰਟ ਦੇ ਸਾਬਕਾ ਜੱਜ ਨੂੰ ਸੌਂਪੀ ਜਾਵੇ : ਬਾਜਵਾ
NEXT STORY