ਬੁਲੰਦਪੁਰ—ਪੰਜਾਬ ਸਰਕਾਰ ਵਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸ਼ੁੱਕਰਵਾਰ ਨੂੰ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਬੁਲੰਦਪੁਰ ਵਲੋਂ ਪਿੰਡ ਬੁਲੰਦਪੁਰ 'ਚ ਸਾਂਝੇ ਤੌਰ 'ਤੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ 'ਤੇ ਸੁਸਾਇਟੀ ਦੇ ਪ੍ਰਧਾਨ ਨਰੇਸ਼ ਕਲੇਰ ਨੇ ਨਸ਼ਿਆਂ ਨੂੰ ਇਕ ਸਮਾਜਿਕ ਬੁਰਾਈ ਦੱਸਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ ਮੈਂਬਰ ਪ੍ਰਵੀਨ ਕੁਮਾਰ ਨੇ ਨਸ਼ਿਆਂ ਨੂੰ ਨਾ ਮੁਰਾਦ ਬੀਮਾਰੀ ਦੱਸਿਆ, ਜੋ ਪੰਜਾਬ ਦੇ ਨੌਜਵਾਨਾਂ ਅਤੇ ਪੰਜਾਬ ਦੀ ਖੁਸ਼ਹਾਲੀ ਨੂੰ ਘੁਣ ਵਾਂਗ ਖਾਈ ਜਾ ਰਹੀ ਹੈ। ਇਸ ਚੇਤਨਾ ਮਾਰਚ 'ਚ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਨਰੇਸ਼ ਕਲੇਰ, ਸੈਕਟਰੀ ਟੇਕ ਚੰਦ ਕਲੇਰ, ਕੈਸ਼ੀਅਰ ਰਕੇਸ਼ ਕਲੇਰ, ਚੇਅਰਮੈਨ ਸੰਜੀਵ ਭੱਟੀ, ਹਰਜਿੰਦਰ ਕਲੇਰ, ਸਰਬਜੀਤ ਵਿਰਦੀ, ਉਂਕਾਰ ਮੰਡਾਰ, ਸੁਰਜੀਤ ਲਾਲ ਵਿਰਦੀ (ਪੰਚ) ਨੇ ਵੀ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ ਮੈਂਬਰਾਂ, ਮੁੱਖ ਅਧਿਆਪਕ ਅਮਰਜੀਤ ਕੌਰ, ਸੋਨੀਆ ਹਾਂਡਾ, ਅਸ਼ੋਕ ਕੁਮਾਰ, ਪ੍ਰਵੀਨ ਕੁਮਾਰ ਅਤੇ ਮੀਨਾ ਰਾਣੀ ਆਦਿ ਵੀ ਸ਼ਾਮਲ ਰਹੇ।
ਸ਼ਰਾਬ ਠੇਕੇ ਦੇ ਕਰਿੰਦੇ ਨਾਲ ਕੁੱਟ-ਮਾਰ ਤੇ ਲੁੱਟ-ਖੋਹ
NEXT STORY