ਰਾਮਪੁਰਾ ਫੂਲ (ਤਰਸੇਮ)-ਬੀਤੀ ਰਾਤ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ’ਤੇ ਸਥਿਤ ਖਾਲਸਾ ਮਾਰਕੀਟ ਕੋਲ ਸ਼ਰਾਬ ਠੇਕੇ ਦੇ ਕਰਿੰਦੇ ਦੀ ਕੁੱਟ-ਮਾਰ ਤੇ ਲੁੱਟ-ਖੋਹ ਕੀਤੇ ਜਾਣ ਦਾ ਸਮਾਚਾਰ ਹੈ। ਕੁੱਟਮਾਰ ਦੌਰਾਨ ਗੰਭੀਰ ਜ਼ਖਮੀ ਹੋਏ ਕਰਿੰਦੇ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਜ਼ੇਰੇ ਇਲਾਜ ਕਰਿੰਦੇ ਅਨੁਚਪਾਲ ਪੁੱਤਰ ਖੁਸਬਾਲ ਵਾਸੀ ਯੂ. ਪੀ. ਹਾਲ ਅਾਬਾਦ ਰਾਮਪੁਰਾ ਫੂਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਇਕ ਨੌਜਵਾਨ ਲੜਕਾ ਠੇਕੇ ’ਤੇ ਆਇਆ, ਜਿਸ ਨੇ ਆ ਕੇ ਗਰੀਨ ਵੋਦਕਾ ਸ਼ਰਾਬ ਦੀ ਬੋਤਲ ਮੰਗੀ ਪਰ ਉਸ ਵੱਲੋਂ ਉਕਤ ਸ਼ਰਾਬ ਦੀ ਬੋਤਲ ਨਾ ਹੋਣ ਦਾ ਕਹੇ ਜਾਣ ’ਤੇ ਉਹ ਉਸ ਨੂੰ ਗਲਤ ਸ਼ਬਦ ਬੋਲਦਿਅਾਂ ਰਿਵਾਲਵਰ ਕੱਢ ਕੇ ਠੇਕੇ ਦਾ ਕੁੰਡਾ ਖੋਲ੍ਹ ਕੇ ਅੰਦਰ ਆ ਗਿਆ ਤੇ ਇੰਨੇ ਵਿਚ ਹੀ 3-4 ਹੋਰ ਨੌਜਵਾਨ ਵੀ ਅੰਦਰ ਆ ਗਏ, ਜਿਨ੍ਹਾਂ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਕ ਨੌਜਵਾਨ ਨੇ ਉਸ ਦੇ ਸਿਰ ’ਚ ਦਾਅ ਮਾਰ ਕੇ ਉਸ ਨੂੰ ਗਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਤੇ ਇਸੇ ਦੌਰਾਨ ਗੱਲੇ ’ਚ ਪਈ ਨਕਦੀ ਤੇ 5-6 ਅੰਗਰੇਜ਼ੀ ਸ਼ਰਾਬ ਦੀਅਾਂ ਬੋਤਲਾਂ ਚੁੱਕ ਕੇ ਫਰਾਰ ਹੋ ਗਏ। ਉਸ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਮੌਕੇ ’ਤੇ ਆ ਕੇ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਇਸ ਘਟਨਾ ਸਬੰਧੀ ਪੁਲਸ ਥਾਣਾ ਸਿਟੀ ਰਾਮਪੁਰਾ ਨੂੰ ਇਤਲਾਹ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਅਾਰੰਭੀ ਗਈ ਹੈ ।
ਪੁਲਸ ਪਾਰਟੀ ’ਤੇ ਜਾਨਲੇਵਾ ਹਮਲਾ; 2 ਗ੍ਰਿਫਤਾਰ, 2 ਫਰਾਰ
NEXT STORY