ਲੁਧਿਆਣਾ (ਸੰਨੀ)- ਲੁਧਿਆਣਾ ਦੀ ਪੁਲਸ ਵੱਲੋਂ ਸ਼ਹਿਰ ਦੀਆਂ ਸੜਕਾਂ ‘ਤੇ ਸਾਈਲੈਂਸਰ ਬਦਲ ਕੇ ਤੇਜ਼ ਆਵਾਜ਼ ਕਰਨ ਅਤੇ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲ ਚਾਲਕਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਨੂੰ ਹੁਣ ਲੋਕ ਪਸੰਦ ਕਰਨ ਲੱਗੇ ਹਨ । ਸੋਸ਼ਲ ਮੀਡੀਆ ’ਤੇ ਲੋਕ ਸ਼ਹਿਰ ਦੀ ਟ੍ਰੈਫਿਕ ਪੁਲਸ ਦੀ ਪ੍ਰਸ਼ੰਸਾ ਤਾਂ ਕਰ ਰਹੀ ਰਹੇ ਹਨ ਇਸ ਦੇ ਨਾਲ ਹੀ ਲੋਕ ਉਹਨਾਂ ਥਾਵਾਂ ਦੀ ਲੋਕੇਸ਼ਨ ਵੀ ਪਾ ਰਹੇ ਹਨ, ਜਿੱਥੇ ਬਿਗੜੈਲ ਕਿਸਮ ਦੇ ਬੁਲੇਟ ਚਾਲਕ ਪਟਾਕੇ ਵਜਾ ਕੇ ਲੋਕਾਂ ਨੂੰ ਤੰਗ ਕਰਦੇ ਹਨ। ਲੋਕ ਅਜਿਹੇ ਚਾਲਕਾਂ ਖਿਲਾਫ ਕਾਰਵਾਈ ਕਰਨ ਲਈ ਸੁਝਾਅ ਵੀ ਦੇ ਰਹੇ ਹਨ।
ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ
ਸੱਗੜ ਆਰਟ ਦੇ ਹਰੀਸ਼ ਦਾ ਕਹਿਣਾ ਹੈ ਕਿ ਲੁਧਿਆਣਾ ਦੀ ਟ੍ਰੈਫਿਕ ਪੁਲਸ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਸੁਨੀਲ ਚੱਢਾ ਦਾ ਕਹਿਣਾ ਹੈ ਕਿ ਤਕਨੀਕੀ ਲੋਕਾਂ ਦੀ ਮਦਦ ਨਾਲ ਅਜਿਹੇ ਨਿਯਮ ਤੋੜਨ ਵਾਲਿਆਂ ਖਿਲਾਫ ਕਾਰਵਾਈ ਕਰਨਾ ਇਕ ਚੰਗਾ ਕਦਮ ਹੈ। ਮੰਗਲ ਰਾਏ ਮੰਗੂ ਦਾ ਕਹਿਣਾ ਹੈ ਕਿ ਪੁਲਸ ਨੂੰ ਉਹਨਾਂ ਦੁਕਾਨਾਂ ਤੇ ਮਕੈਨਿਕਾਂ ’ਤੇ ਵੀ ਰੇਡ ਕਰਨੀ ਚਾਹੀਦੀ ਹੈ ਜੋ ਸਾਈਲੈਂਸਰ ਬਦਲਣ ਦਾ ਕੰਮ ਕਰਦੇ ਹਨ। ਰਾਕੇਸ਼ ਕੋਹਲੀ ਦੇ ਮੁਤਾਬਕ ਵਿਦੇਸ਼ਾਂ ਦੀ ਤਰਜ਼ ’ਤੇ ਅਜਿਹਾ ਕਰਨ ’ਤੇ ਜੁਰਮਾਨਾ ਰਾਸ਼ੀ ਜ਼ਿਆਦਾ ਹੋਣੀ ਚਾਹੀਦੀ ਹੈ।
ਇਹ ਖ਼ਬਰ ਪੜ੍ਹੋ- ਵੇਮਬਲੇ ਸਟੇਡੀਅਮ ’ਚ 1 ਸਾਲ ਬਾਅਦ ਪਰਤਣਗੇ ਦਰਸ਼ਕ
ਪਵਨ ਦੇਵੜਾ ਦੇ ਮੁਤਾਬਕ ਅਜਿਹੇ ਲੋਕਾਂ ਨੂੰ ਜੇਲ ਵਿਚ ਭੇਜਣਾ ਚਾਹੀਦਾ ਹੈ, ਜਦੋਂਕਿ ਦਿਨੇਸ਼ ਪੁੰਜ ਦਾ ਕਹਿਣਾ ਹੈ ਕਿ ਅਜਿਹੇ ਬਾਈਕ ਜ਼ਬਤ ਕਰ ਲੈਣੇ ਚਾਹੀਦੇ ਹਨ ਤਾਂਕਿ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਅਜਿਹੇ ਚਾਲਕਾਂ ਨੂੰ ਸਬਕ ਮਿਲ ਸਕੇ। ਰਵਿੰਦਰ ਚੌਹਾਨ ਦਾ ਕਹਿਣਾ ਹੈ ਕਿ ਸੈਕਟਰ-32 ਵਿਚ ਕਾਫੀ ਲੜਕੇ ਬੁਲੇਟ ਦੇ ਪਟਾਕੇ ਰੁਟੀਨ ਵਿਚ ਵਜਾਉਂਦੇ ਹਨ। ਸੁਖਜੀਤ ਸੋਹਨਪਾਲ ਦੇ ਮੁਤਾਬਕ ਧਾਂਦਰਾਂ 2 ਸੌ ਫੁੱਟ ਰੋਡ ’ਤੇ ਅਜਿਹੇ ਬਹੁਤ ਸਾਰੇ ਬੁਲੇਟ ਚਲਦੇ ਹਨ। ਜਦੋਂਕਿ ਗੁਰਚਰਨ ਸਿੰਘ ਸੱਗੂ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮਾਂ ਦੇ ਆਪਣੇ ਬੁਲੇਟ ਮੋਟਰਸਾਈਕਲ ’ਤੇ ਸਾਈਲੈਂਸਰ ਬਦਲੇ ਹੋਏ ਹਨ। ਪਹਿਲਾਂ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਇਸੇ ਤਰ੍ਹਾਂ ਸੈਂਕੜੇ ਲੋਕਾਂ ਨੇ ਟ੍ਰੈਫਿਕ ਪੁਲਸ ਅਤੇ ਕਮਿਸ਼ਨਰ ਪੁਲਸ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੁਲਸ ਵਿਭਾਗ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਵਿਚਾਰ ਅਤੇ ਸੁਝਾਅ ਵੀ ਦਿੱਤੇ ਹਨ, ਜਦੋਂਕਿ ਕਈ ਵਿਅਕਤੀਆਂ ਨੇ ਨੈਗੇਟਿਵ ਟਿੱਪਣੀਆਂ ਵੀ ਕੀਤੀਆਂ ਹਨ। ਉਧਰ, ਸ਼ਹਿਰ ਵਿਚ ਬੁਲੇਟ ਮੋਟਰਸਾਈਕਲ ਦਾ ਸਾਈਲੈਂਸਰ ਬਦਲ ਕੇ ਪਟਾਕੇ ਮਾਰਨ ਵਾਲੇ ਚਾਲਕਾਂ ਦੇ ਚਲਾਨ ਜਾਰੀ ਹਨ। ਚਾਰੇ ਜ਼ੋਨਾਂ ਦੀ ਟ੍ਰੈਫਿਕ ਪੁਲਸ ਦੀਆਂ ਟੀਮਾਂ ਬੁਲੇਟ ਮੋਟਸਾਈਕਲਾਂ ਨੂੰ ਰੋਕ ਕੇ ਉਹਨਾਂ ਦੇ ਸਾਈਲੈਂਸਰਾਂ ਦੀ ਜਾਂਚ ਕਰ ਰਹੀਆਂ ਹਨ। ਸਾਈਲੈਂਸਰ ਵਿਚ ਕੋਈ ਕਮੀ ਪਾਏ ਜਾਣ ’ਤੇ ਚਲਾਨ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਬੀਤੇ ਦਿਨ ਬੀਤੇ ਦਿਨ ਟ੍ਰੈਫਿਕ ਅਧਿਕਾਰੀਆਂ ਨੇ ਇਕ ਮਕੈਨਿਕ ਨੂੰ ਵਿਸ਼ੇਸ਼ ਤੌਰ ‘ਤੇ ਬੁਲਾ ਕੇ ਟ੍ਰੈਫਿਕ ਸਟਾਫ ਨੂੰ ਅਸਲੀ ਅਤੇ ਨਕਲੀ ਸਾਈਲੈਂਸਰ ਦੀ ਜਾਣਕਾਰੀ ਦੇਣ ਲਈ ਇਕ ਵਰਕਸ਼ਾਪ ਲਗਾਈ ਸੀ ਜਿਸ ਤੋਂ ਬਾਅਦ ਤੋਂ ਟ੍ਰੈਫਿਕ ਪੁਲਸ ਨੇ ਗਲਤ ਸਾਈਲੈਂਸਰ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕਰਨ ਵਿਚ ਕਾਫੀ ਤੇਜ਼ੀ ਦਿਖਾਈ ਹੈ। ਸ਼ੁੱਕਰਵਾਰ ਨੂੰ ਅਜਿਹੇ ਸੈਂਕੜੇ ਬੁਲੇਟ ਚਾਲਕ ਪੁਲਸ ਦੀ ਕਾਰਵਾਈ ਦਾ ਸ਼ਿਕਾਰ ਬਣੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਧੱਕੇ ਨਾਲ ਕੋਰੋਨਾ ਟੈਸਟ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਨੂੰ ਕਿਸਾਨਾਂ ਨੇ ਘੇਰਿਆ
NEXT STORY