ਜਲੰਧਰ (ਸੋਨੂੰ)— ਜਲੰਧਰ 'ਚ ਜ਼ਿਲ੍ਹਾ ਕੰਜ਼ਿਊਮਰ ਫਾਰਮ ਨੇ ਬਰਗਰ ਕਿੰਗ ਨੂੰ ਆਪਣੇ ਗ੍ਰਾਹਕ ਨੂੰ ਵੈੱਜ ਦੀ ਥਾਂ ਨੌਨ ਵੈੱਜ ਬਰਗਰ ਦੇਣ ਦੇ ਮਾਮਲੇ ਵਿਚ 60 ਹਜ਼ਾਰ 67 ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ 2018 'ਚ ਉਨ੍ਹਾਂ ਨੇ ਬਰਗਰ ਕਿੰਗ ਨੂੰ 2 ਵੈੱਜ ਬਰਗਰ ਆਰਡਰ ਕੀਤੇ ਸਨ ਅਤੇ ਬਰਗਰ ਕਿੰਗ ਦੇ ਸਟਾਫ ਨੇ ਉਨ੍ਹਾਂ ਨੂੰ ਇਸ ਦੌਰਾਨ ਨੌਨ ਵੈੱਜ ਬਰਗਰ ਦੇ ਦਿੱਤੇ ।
ਬਰਗਰ ਖਾਣ ਮਗਰੋਂ ਉਨ੍ਹਾਂ ਦੀ ਸਿਹਤ ਖਰਾਬ ਹੋਈ ਅਤੇ ਨਾਲ ਹੀ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿਸੰਬਰ 'ਚ ਕੰਜ਼ਿਊਮਰ ਫਾਰਮ 'ਚ ਮੁਕਦਮਾ ਦਰਜ ਕਰ ਇਨਸਾਫ ਦੀ ਮੰਗ ਕੀਤੀ ਅਤੇ ਹੁਣ ਫੋਰਮ ਨੇ ਇਸ ਮਾਮਲੇ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਬਰਗਰ ਕਿੰਗ ਨੂੰ 50 ਹਜ਼ਾਰ ਜ਼ੁਰਮਾਨਾ, 10 ਹਜ਼ਾਰ ਰੁਪਏ ਵਕੀਲ ਦੀ ਫੀਸ ਅਤੇ 67 ਰੁਪਏ ਮਨੀਸ਼ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਦੇ ਇਸ ਫੈਸਲੇ 'ਤੇ ਮਨੀਸ਼ ਦਾ ਕਹਿਣਾ ਉਸ ਨੂੰ ਕੋਰਟ 'ਤੇ ਭਰੋਸਾ ਸੀ ਅਤੇ ਉਸ ਨਾਲ ਇਨਸਾਫ ਹੋਇਆ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਦਿਸੰਬਰ 'ਚ ਕੰਜ਼ਿਊਮਰ ਫਾਰਮ 'ਚ ਮੁਕਦਮਾ ਦਰਜ ਕਰ ਇਨਸਾਫ ਦੀ ਮੰਗ ਕੀਤੀ ਅਤੇ ਹੁਣ ਫੋਰਮ ਨੇ ਇਸ ਮਾਮਲੇ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਬਰਗਰ ਕਿੰਗ ਨੂੰ 50 ਹਜ਼ਾਰ ਜ਼ੁਰਮਾਨਾ, 10 ਹਜ਼ਾਰ ਰੁਪਏ ਵਕੀਲ ਦੀ ਫੀਸ ਅਤੇ 67 ਰੁਪਏ ਮਨੀਸ਼ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਦੇ ਇਸ ਫੈਸਲੇ 'ਤੇ ਮਨੀਸ਼ ਦਾ ਕਹਿਣਾ ਉਸ ਨੂੰ ਕੋਰਟ 'ਤੇ ਭਰੋਸਾ ਸੀ ਅਤੇ ਉਸ ਨਾਲ ਇਨਸਾਫ ਹੋਇਆ ਹੈ।
JEE ਰਿਜ਼ਲਟ : ਉਜਵਲ 'ਚਮਕਿਆ', ਪੰਜਾਬ ਤੇ ਚੰਡੀਗੜ੍ਹ 'ਚੋਂ ਹਾਸਲ ਕੀਤਾ ਪਹਿਲਾ ਰੈਂਕ
NEXT STORY