ਬਾਬਾ ਬਕਾਲਾ ਸਾਹਿਬ (ਅਠੌਲਾ) - ਗੁ. ਸੱਚੀਆਂ ਮਾਈਆਂ ਨੇੜੇ ਸਠਿਆਲਾ ਵਿਖੇ ਵਾਪਰੇ ਇਕ ਸੜਕ ਹਾਦਸੇ 'ਚ ਟਰੱਕ-ਬੱਸ ਦਰਮਿਆਨ ਹੋਈ ਟੱਕਰ 'ਚ 3 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐੱਚ. ਐੱਸ. ਪੀ. ਭੱਠਾ ਫੇਰੂਮਾਨ ਤੋਂ ਇੱਟਾਂ ਦਾ ਭਰਿਆ ਇਕ ਟਰੱਕ ਜਿਸ ਨੂੰ ਮਨਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਚੀਮਾਬਾਠ ਚਲਾ ਰਿਹਾ ਸੀ, ਬਟਾਲਾ ਸਾਈਡ ਵੱਲ ਜਾ ਰਿਹਾ ਸੀ ਕਿ ਗੱਗੜਭਾਣਾ-ਸਠਿਆਲਾ ਦਰਮਿਆਨ ਗੁ. ਸੱਚੀਆਂ ਮਾਈਆਂ ਨੇੜੇ ਬਟਾਲਾ ਵੱਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਇਕ ਬੱਸ ਜੋ ਕਿ ਬਟਾਲਾ ਤੋਂ ਜਲੰਧਰ ਜਾ ਰਹੀ ਸੀ, ਭਾਰੀ ਧੁੰਦ ਕਾਰਨ ਉਕਤ ਟਰੱਕ ਨਾਲ ਜਾ ਟਕਰਾਈ। ਬੱਸ ਦੀਆਂ ਸਵਾਰੀਆਂ ਅਤੇ ਟਰੱਕ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਚ ਦਾਖਲ ਕਰਵਾਇਆ ਗਿਆ।
'ਪੰਜਾਬ ਬੋਰਡ' ਤੋਂ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ
NEXT STORY