ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵੈਸਟ ਹਲਕੇ 'ਤੇ ਹੋਣ ਵਾਲੀ ਜ਼ਿਮਨੀ ਚੋਣ 'ਤੇ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਰੈਲੀ ਕਰਕੇ ਵਿਰੋਧੀਆਂ 'ਤੇ ਵੱਡੇ ਹਮਲੇ ਕੀਤੇ। ਮਾਨ ਨੇ ਕਿਹਾ ਕਿ ਰੱਬ ਨਹੀਂ ਚਾਹੁੰਦਾ ਸੀ ਕਿ ਗਲਤ ਬੰਦੇ ਇਸ ਸੀਟ 'ਤੇ ਵਿਧਾਇਕ ਰਹਿਣ, ਇਸ ਲਈ ਉਸ ਤੋਂ ਅਸਤੀਫਾ ਦਿਵਾਇਆ ਅਤੇ ਹੁਣ ਭਗਤ ਇਥੋਂ ਵਿਧਾਇਕ ਬਣ ਕੇ ਜਨਤਾ ਦੀ ਸੇਵਾ ਕਰਨਗੇ। ਮਾਨ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਆਪਣਾ ਕੰਮ ਖ਼ਤਮ ਕਰਕੇ ਚਲੇ ਗਏ ਹਨ ਪਰ ਮੇਰਾ ਕੰਮ ਖ਼ਤਮ ਨਹੀਂ ਹੋਇਆ ਹੈ, ਮੈਂ ਗਲੀ-ਗਲੀ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਾਂਗਾ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ ਚੋਣ ਕਮਿਸ਼ਨ ਨੇ ਬਦਲਿਆ ਸਭ ਤੋਂ ਵੱਡਾ ਨਿਯਮ, ਜਾਰੀ ਕੀਤੇ ਹੁਕਮ
ਮਾਨ ਨੇ ਕਿਹਾ ਕਿ ਸਾਡੇ ਤੋਂ ਗ਼ਲਤੀ ਹੋ ਗਈ ਸੀ ਕਿ ਅਸੀ ਗ਼ਲਤ ਬੰਦਿਆਂ ਨੂੰ ਟਿਕਟ ਦੇ ਦਿੱਤੀ ਪਰ ਸਾਨੂੰ ਰੱਬ ਨੇ ਗ਼ਲਤੀ ਸੁਧਾਰਣ ਦਾ ਮੌਕਾ ਦਿੱਤਾ, ਇਸ ਲਈ ਅਸੀਂ ਇਥੇ ਮੋਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ ਹੈ। ਫਲ ਦੇਣਾ ਮਾਲਕ ਦਾ ਕੰਮ ਹੈ, ਸਾਡੇ ਮਾਲਕ ਲੋਕ ਹਨ। ਕੱਲ ਰਾਤ ਪੌਣੇ ਦਸ ਬਜੇ 10 ਹਜ਼ਾਰ ਲੋਕ ਇਕੱਠੇ ਸਨ। ਬਾਕੀ ਪਾਰਟੀਆਂ ਦੇ ਆਗੂ ਟੈਂਪਰੇਚਰ ਦੇਖ ਕੇ ਘਰੋਂ ਨਿਕਲਦੇ ਹਨ। ਮਾਨ ਨੇ ਕਿਹਾ ਕਿ ਮੋਹਿੰਦਰ ਭਗਤ ਸਿਰਫ ਨਾਮ ਦੇ ਭਗਤ ਨਹੀਂ ਹਨ, ਸਗੋਂ ਕੰਮ ਤੋਂ ਵੀ ਭਗਤ ਹਨ। ਸਾਡਾ ਬਟਨ ਪੰਜ ਨੰਬਰ 'ਤੇ ਹੈ ਪਰ ਆਉਣਾ ਅਸੀਂ ਪਹਿਲੇ ਨੰਬਰ 'ਤੇ ਹੈ। ਵੋਟਿੰਗ ਭਾਵੇਂ 10 ਜੁਲਾਈ ਨੂੰ ਹੈ ਪਰ ਫ਼ੈਸਲਾ ਤੁਸੀਂ ਅੱਜ ਹੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਆਉਣ ਵਾਲਿਆਂ ਨੂੰ ਬਣਦਾ ਹੱਕ ਮਿਲੇਗਾ ਅਤੇ ਸਭ ਦੇ ਬਣਦੇ ਕੰਮ ਹੋਣਗੇ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ 'ਤੇ ਹੋਏ ਹਮਲੇ ਦੇ ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸਾਹਮਣੇ
ਅਸੀਂ ਜਜ਼ਬਾਤੀ ਅਤੇ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕ ਹਾਂ, ਸੱਟੇਬਾਜ਼ ਜਾਂ ਜੂਏਬਾਜ਼ ਨਹੀਂ ਹਾਂ। ਜੇ ਇਸ ਹਲਕੇ ਵਿਚ ਕੰਮ ਹੋ ਸਕਦੇ ਹਨ ਤਾਂ ਸਿਰਫ ਮਹਿੰਦਰ ਭਗਤ ਕਰਵਾ ਸਕਦੇ ਹਨ। ਮਾਨ ਨੇ ਕਿਹਾ ਕਿ ਮਹਿੰਦਰ ਭਗਤ ਇਕ ਇਮਾਨਦਾਰ ਆਗੂ ਹਨ। ਭਗਤ ਨੂੰ ਅਸੈਂਬਲੀ ਦੀਆਂ ਪੌੜੀਆਂ ਚੜ੍ਹਾਉਣਾ ਤੁਹਾਡਾ ਕੰਮ ਹੈ ਅਤੇ ਉਸ ਤੋਂ ਅੱਗੇ ਦੀਆਂ ਪੌੜੀਆਂ ਚੜ੍ਹਾਉਣਾ ਮੇਰਾ। ਮਾਨ ਨੇ ਕਿਹਾ ਕਿ ਸੁਰਿੰਦਰ ਕੌਰ ਡਿਪਟੀ ਮੇਅਰ ਹੁੰਦੇ ਸਮੇਂ ਹਲਕੇ ਵਿਚ ਸੀਵਰੇਜ ਦਾ ਇਕ ਢੱਕਣ ਤਕ ਨਹੀਂ ਬਦਵਾ ਸਕੇ ਜੇ ਤੁਸੀਂ ਸਾਨੂੰ ਵੋਟ ਦਿਓਗੇ ਤਾਂ ਭਗਤ ਹਲਕਾ ਦਾ ਵੱਡਾ ਵਿਕਾਸ ਕਰਨਗੇ।
ਇਹ ਵੀ ਪੜ੍ਹੋ : ਐਕਸ਼ਨ 'ਚ ਪੰਜਾਬ ਪੁਲਸ, ਪ੍ਰਾਈਵੇਟ ਸਕੂਲਾਂ 'ਤੇ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿੰਨ ਸਕੇ ਭਰਾਵਾਂ ਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਦੁਖ਼ੀ ਹੋ ਕੇ ਕੀਤੀ ਖ਼ੁਦਕੁਸ਼ੀ
NEXT STORY