ਨਾਭਾ, (ਜੈਨ, ਭੂਪਾ)- ਅੱਜ ਇਥੇ ਨਾਭਾ ਪਟਿਆਲਾ ਰੋਡ ਸਤਿਸੰਗ ਮਾਰਗ ’ਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਸਰਵਮੋਹਿਤ ਮੋਨੂੰ ਡੱਲਾ, ਦਿਹਾਤੀ ਪ੍ਰਧਾਨ ਬਲਵਿੰਦਰ ਬਿੱਟੂ ਢੀਂਗੀ ਤੇ ਸਾਬਕਾ ਚੇਅਰਮੈਨ ਰੱਖਡ਼ਾ ਸ਼ੂਗਰ ਮਿੱਲ ਜਗਜੀਤ ਸਿੰਘ ਦੁਲੱਦੀ ਦੀ ਅਗਵਾਈ ਹੇਠ ਵਿਸ਼ਾਲ ਰੋਸ ਮੁਜ਼ਾਹਰਾ ਮੋਦੀ ਸਰਕਾਰ ਖਿਲਾਫ ਕੀਤਾ ਗਿਆ। ਕੈਬਨਿਟ ਮੰਤਰੀ ਧਰਮਸੌਤ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਾਪਣੇ ਪਿਛਲੇ ਚਾਰ ਸਾਲਾਂ ਤੇ ਇਕ ਮਹੀਨੇ ਦੇ ਸ਼ਾਸਨ ਦੌਰਾਨ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਹੈ। ਮਹਿੰਗਾਈ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤੇਲ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨਾਲ ਹਰ ਵਰਗ ਦਾ ਕਚੂੰਮਰ ਨਿਕਲ ਗਿਆ ਹੈ। ਕਿਸਾਨ ਆਰਥਕ ਸੰਕਟ ਦਾ ਸ਼ਿਕਾਰ ਹਨ ਪਰ ਮੋਦੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਾਬਤ ਹੋਈ ਹੈ। ਇਸ ਮੌਕੇ ਸੀਨੀਅਰ ਕੌਂਸਲਰ ਅਮਰਦੀਪ ਖੰਨਾ, ਕੌਂਸਲ ਪ੍ਰਧਾਨ ਰਜਨੀਸ਼ ਸ਼ੈਂਟੀ, ਅਸ਼ੋਕ ਬਿੱਟੂ, ਚਰਨਜੀਤ ਬਾਤਿਸ਼, ਲਕਸ਼ਮੀ ਨਰੈਣ, ਰਾਜੇਸ਼ ਬੱਬਲਾ, ਕਮਲ ਕਾਂਤ ਸ਼ਰਮਾ, ਰੁਪਿੰਦਰ ਕੌਂਸਲ ਜ਼ਿਲਾ ਜਨਰਲ ਸਕੱਤਰ, ਰੀਨਾ ਬਾਂਸਲ ਪ੍ਰਧਾਨ ਮਹਿਲਾ ਕਾਂਗਰਸ, ਮੈਡਮ ਨਰੇਸ਼ ਗੁਪਤਾ, ਨਰਿੰਦਰਜੀਤ ਸਿੰਘ ਭਾਟੀਆ, ਗੌਤਮ ਬਾਤਿਸ਼ ਐਡਵੋਕੇਟ ਸਾਬਕਾ ਕੌਂਸਲ ਪ੍ਰਧਾਨ, ਜਗਪਾਲ ਸਿੰਘ ਮਹਿਮੀ, ਪਰਮਜੀਤ ਸਿੰਘ ਕਲਰਮਾਜਰੀ, ਸੁਨੀਤਾ ਰਾਣੀ, ਰਜਨੀਸ਼ ਮਿੱਤਲ ਸ਼ੈਟੀ ਨਗਰ ਕੌਂਸਲ ਪ੍ਰਧਾਨ, ਸੁਮਿਤ, ਮਾਨਵ ਤਲਵਾੜ ਤੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਭੁਪੇਸ਼ ਬਾਂਸਲ ਪਾਸ਼ੀ, ਮੁਸਲਿਮ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੁਸਤਾਖ ਅਲੀ ਿਕਿੰਗ,ਮਹੰਤ ਨਰੇਸ਼ ਦਾਸ, ਇੰਦਰਜੀਤ ਚੀਕੂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਧੁੱਪ ਵਿਚ ਹੀ ਮੋਦੀ ਦੇ ਪੁਤਲੇ ਨੂੰ ਅੱਗ ਲਾ ਕੇ ਨਾਅਰੇਬਾਜ਼ੀ ਕੀਤੀ।
ਨਾਬਾਲਗ ਲਡ਼ਕੀ ਨੂੰ ਭਜਾ ਕੇ ਲਿਜਾਣ ਵਾਲਾ ਗ੍ਰਿਫਤਾਰ
NEXT STORY