ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੀ ਖਰੀਦ ਪ੍ਰਕਿਰਿਆ 'ਚ ਵਿਧੀਪੂਰਵਕ ਮੁੱਦਿਆਂ ਨਾਲ ਪੈਂਦੇ ਵਿੱਤੀ ਪਾੜੇ ਨੂੰ ਸੁਲਝਾਉਣ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਹੈ। ਤਿੰਨ-ਮੈਂਬਰੀ ਸਬ-ਕਮੇਟੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਆਧਾਰਿਤ ਹੈ।
ਇਸ ਕਮੇਟੀ ਨੂੰ ਵਿੱਤੀ ਪਾੜਾ ਖਤਮ ਕਰਨ ਲਈ ਰੂਪ-ਰੇਖਾ ਉਲੀਕਣ 'ਤੇ ਕੰਮ ਕਰਨ ਵਾਸਤੇ ਆਖਿਆ ਗਿਆ ਹੈ ਜਿਸ ਨੂੰ ਬਜਟ ਵਿਵਸਥਾ ਰਾਹੀਂ ਨਿਪਟਾਇਆ ਜਾਵੇਗਾ। ਇਹ ਕਮੇਟੀ ਪ੍ਰਸਤਾਵਿਤ 'ਪੰਜਾਬ ਫੂਡ ਗਰੇਨਜ਼ ਲੇਬਰ ਐਂਡ ਕਾਰਟੇਜ਼ ਪਾਲਿਸੀ, 2020-21' 'ਚ ਹੋਰ ਵਧੇਰੇ ਪਾਰਦਰਸ਼ਤਾ ਤੇ ਕੁਸ਼ਲਤਾ ਲਿਆਉਣ ਲਈ ਸੁਝਾਅ ਦੇਵੇਗੀ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਇਸ ਕਦਮ ਨਾਲ ਜਿੱਥੇ ਸਾਰੇ ਭਾਈਵਾਲਾਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇਗਾ, ਉੱਥੇ ਹੀ ਵਿੱਤੀ ਅੰਤਰ ਨੂੰ ਘਟਾਉਣ 'ਚ ਵੀ ਮਦਦ ਮਿਲੇਗੀ।
ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਾਗੂ
NEXT STORY