ਧੂਰੀ (ਜੈਨ)- ਇੰਦਰਾ ਗਾਂਧੀ ਇਨਡੋਰ ਬੈਡਮਿੰਟਨ ਸਟੇਡੀਅਮ ਧੂਰੀ ਵਿਖੇ ਡੀ. ਪੀ. ਈ. ਸੁਰਿੰਦਰ ਮੋਹਣ ਅਤੇ ਰਾਮ ਚੰਦ ਸ਼ਰਮਾ ਦੀ ਅਗਵਾਈ ਹੇਠ ਜ਼ੋਨ ਪੱਧਰੀ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਨੋਨਾ ਨੇ ਦੱਸਿਆ ਕਿ ਅੰਡਰ-14 ਲਡ਼ਕੀਆਂ ਦੇ ਮੁਕਾਬਲੇ ’ਚ ਕੈਂਬ੍ਰਿਜ ਸਕੂਲ ਦੀ ਟੀਮ ਨੇ ਪਹਿਲਾ ਅਤੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰਡ਼ਵਾਲ (ਧੂਰੀ) ਦੀ ਟੀਮ ਨੇ ਦੂਜਾ, ਅੰਡਰ-17 ਵਿਚ ਵਸੰਤ ਵੈਲੀ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਅਤੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ, ਅੰਡਰ-19 ਦੇ ਮੁਕਾਬਲੇ ਵਿਚ ਕੈਂਬ੍ਰਿਜ ਸਕੂਲ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਕੰਨਿਆ ਸਕੂਲ ਧੂਰੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਇਸੇ ਤਰ੍ਹਾਂ ਅੰਡਰ-14 ਅਤੇ ਅੰਡਰ-17 ਲਡ਼ਕਿਆਂ ਦੇ ਮੁਕਾਬਲੇ ਵਿਚ ਕੈਂਬ੍ਰਿਜ ਸਕੂਲ ਦੀ ਟੀਮ ਨੇ ਪਹਿਲਾ ਅਤੇ ਗੁਰੂ ਤੇਗ ਬਹਾਦਰ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਲਡ਼ਕਿਆਂ ਦੇ ਅੰਡਰ-19 ਦੇ ਮੁਕਾਬਲੇ ’ਚ ਕੈਂਬ੍ਰਿਜ ਸਕੂਲ ਦੀ ਟੀਮ ਨੇ ਪਹਿਲਾ ਅਤੇ ਰੋਬਿਨ ਮਾਡਲ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਊਸ਼ਾ ਰਾਣੀ, ਵੀਨਾ ਰਾਣੀ, ਲਖਵਿੰਦਰ ਕੌਰ, ਸਰਬਜੀਤ ਕੌਰ, ਰਸ਼ਪਾਲ ਕੌਰ, ਸ਼ਮੀਮ, ਕਮਲਜੀਤ ਸਿੰਘ, ਮਨੀਤ, ਕੇਸਰ ਸਿੰਘ ਅਤੇ ਵਿਕਰਮਜੀਤ ਸਿੰਘ ਆਦਿ ਵੀ ਮੌਜੂਦ ਸਨ।
ਨਗਰ ਨਿਗਮ ਅਧਿਕਾਰੀਆਂ ਤੇ ਕੌਂਸਲਰ ਖਿਲਾਫ ਨਾਅਰੇਬਾਜ਼ੀ
NEXT STORY