ਬਠਿੰਡਾ (ਸੁਖਵਿੰਦਰ) : ਕੈਨਾਲ ਕਾਲੋਨੀ ਪੁਲਸ ਨੇ ਇਕ ਵਿਅਕਤੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਚੱਲਦੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਵਾਸੀ ਗੌਰਵ ਕਾਲੋਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਕੈਨੇਡਾ ਜਾਣ ਲਈ ਆਪਣਾ ਅਤੇ ਆਪਣੀ ਮਾਸੀ ਦੀ ਲੜਕੀ ਦਾ ਵਰਕ ਪਰਮਿਟ ਵੀਜ਼ਾ ਲਵਾਉਣ ਲਈ ਜਲੰਧਰ ਵਿਖੇ ਇਕ ਇਮੀਗ੍ਰੇਸ਼ਨ ਏਜੰਸੀ ਕੋਲ ਅਪਲਾਈ ਕੀਤਾ ਸੀ।
ਵੀਜ਼ਾ ਲਵਾਉਣ ਲਈ ਉਨ੍ਹਾਂ ਵਲੋਂ ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਵਾਸੀ ਅ੍ਰੰਮਿਤਸਰ, ਅਤੁਲ ਅਨੰਦ ਵਾਸੀ ਜਲੰਧਰ ਅਤੇ ਨਵਦੀਪ ਸ਼ਰਮਾ ਵਾਸੀ ਰਈਆ ਨੂੰ ਵੱਖ-ਵੱਖ ਕਿਸ਼ਤਾਂ 'ਚ 26 ਲੱਖ ਰੁਪਏ ਦਿੱਤੇ ਸਨ। ਇਸ ਤੋਂ ਬਾਅਦ ਨਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਦਾ ਵੀਜ਼ਾ ਲਵਾਇਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵਲੋਂ ਉਨ੍ਹਾਂ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਜ਼ਦੂਰਾਂ ਤੋਂ ਵੀ ਘੱਟ ਦਿਹਾੜੀ ਦੇ ਰਹੀ ਹੈ ਸਿੱਖਿਆ ਮੰਤਰੀ ਦੀ 'ਰੋਜ਼ਗਾਰ ਸਕੀਮ'
NEXT STORY