ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਅਧੀਨ ਪੈਂਦੇ ਇਕ ਪਿੰਡ ਦੇ ਨੌਜਵਾਨ ਸੁਖਵੰਤ ਸਿੰਘ ਨੂੰ ਵਿਆਹ ਕਰਵਾ ਕੇ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ 33 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਦੀ ਪੁਲਸ ਵਲੋਂ ਮਨਮੀਤ ਕੌਰ ਉਸਦੀ ਮਾਤਾ ਕਰਮਜੀਤ ਕੌਰ ਦੁੱਨੇਕੇ ਵਿਰੁੱਧ ਥੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਖਵੰਤ ਸਿੰਘ ਨੇ ਕਿਹਾ ਕਿ ਉਸ ਦਾ ਵਿਆਹ 20 ਦਸਬੰਰ 2018 ਨੂੰ ਮਨਮੀਤ ਕੌਰ ਨਾਲ ਧਾਰਮਿਕ ਰੀਤੀ ਰਿਵਾਜ਼ਾ ਨਾਲ ਹੋਇਆ ਸੀ। ਉਕਤ ਨੇ ਦੱਸਿਆ ਕਿ ਮੈਂ ਉਸਦੇ ਵਿਆਹ ਅਤੇ ਸਟੱਡੀ ਬੇਸ ’ਤੇ ਕੈਨੇਡਾ ਭੇਜਣ ਦਾ ਸਾਰਾ ਖਰਚ ਕੀਤਾ।
ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਰੋਕੀ ਐਂਬੂਲੈਂਸ, ਜਦੋਂ ਤਲਾਸ਼ੀ ਲਈ ਤਾਂ ਸਾਹਮਣੇ ਆਇਆ ਕਾਲਾ ਕਾਰਨਾਮਾ
ਉਨ੍ਹਾਂ ਕਿਹਾ ਕਿ ਮੇਰੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਮਨਮੀਤ ਕੌਰ ਕੈਨੇਡਾ ਪਹੁੰਚ ਗਈ ਤਾ ਉਸਨੂੰ ਵੀ ਬੁਲਾ ਲਿਆ ਜਾਵੇਗਾ ਪ੍ਰੰਤੂ ਕੈਨੇਡਾ ਪਹੁੰਚ ਕੇ ਉਸ ਨੇ ਮੈਨੂੰ ਨਹੀਂ ਬੁਲਾਇਆ ਅਤੇ ਉਸਨੇ ਆਪਣੀ ਮਾਂ ਨਾਲ ਮਿਲ ਕੇ ਮੇਰੇ ਨਾਲ 33 ਲੱਖ ਦੀ ਠੱਗੀ ਮਾਰੀ ਹੈ। ਉਕਤ ਨੇ ਕਿਹਾ ਕਿ ਹੁਣ ਉਸ ਨੇ ਪੈਸੇ ਵਾਪਿਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪੁਲਸ ਅਪਾਰਧਿਕ ਸ਼ਾਖਾ ਮੋਗਾ ਨੇ ਐੱਸ. ਪੀ. ਆਈ. ਮੋਗਾ ਨੂੰ ਜਾਂਚ ਦਾ ਹੁਕਮ ਦਿੱਤਾ ਅਤੇ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਾਨੂੰਨੀ ਰਾਇ ਹਾਸਲ ਕਰਨ ਮਗਰੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਅਜੇ ਤਕ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਭੱਠਲ ਦੇ ਬਿਆਨ ਤੋਂ ਕਾਂਗਰਸੀ ਹੈਰਾਨ, ਲੀਡਰਾਂ ਸਣੇ ਹਾਈਕਮਾਨ ਨੇ ਵੀ ਕੀਤਾ ਕਿਨਾਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੜਕ ’ਤੇ ਘੁੰਮਦਾ ਬੇਸਹਾਰਾ ਪਸ਼ੂ ਬਣਿਆ ਕਾਲ, ਟੱਕਰ ਤੋਂ ਬਾਅਦ ਵਿਅਕਤੀ ਦੀ ਮੌਤ
NEXT STORY