ਲੁਧਿਆਣਾ (ਜ.ਬ.) : ਕੈਨੇਡਾ 'ਚ ਰਹਿ ਰਹੀ ਭਾਰਤੀ ਮੂਲ ਦੀ ਇਕ ਕੁੜੀ ਦੀ ਫੇਸਬੁੱਕ ਆਈ. ਡੀ. ਹੈਕ ਕਰ ਕੇ ਇਤਰਾਜ਼ਯੋਗ ਪੋਸਟ ਪਾਉਣ ਅਤੇ ਉਸ ਦੇ ਭਰਾ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਲਗਭਗ 9 ਮਹੀਨਿਆਂ ਤੱਕ ਚੱਲੀ ਲੰਮੀ ਜਾਂਚ ਤੋਂ ਬਾਅਦ ਆਖਿਰਕਾਰ ਥਾਣਾ ਸਦਰ ਦੀ 'ਚ ਆਈ. ਟੀ. ਐਕਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿਚ ਪਿੰਡ ਲਲਤੋਂ ਖੁਰਦ ਦਾ ਰਾਜਪ੍ਰੀਤ ਮੁਲਜ਼ਮ ਪਾਇਆ ਗਿਆ ਹੈ। ਇਸ ਸਬੰਧ ਵਿਚ ਕੁੜੀ ਦੇ ਭਰਾ ਨੇ 2 ਜਨਵਰੀ 2020 ਨੂੰ ਪੁਲਸ ਕਮਿਸ਼ਨਰ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਦਿੱਤੀ ਸੀ ਕਿ ਕੈਨੇਡਾ ਵਿਚ ਰਹਿ ਰਹੀ ਹੈ। ਉਸ ਦੀ ਭੈਣ ਦੀ ਫੇਸਬੁਕ ਆਈ. ਡੀ. ਕਿਸੇ ਨੇ ਹੈਕ ਕਰ ਲਈ ਹੈ ਅਤੇ ਹੈਕਰ ਉਸ ਦੀ ਗਲਤ ਵਰਤੋਂ ਕਰ ਕੇ ਉਸ 'ਤੇ ਇਤਰਾਜ਼ਯੋਗ ਪੋਸਟ ਅਤੇ ਤਸਵੀਰਾਂ ਪਾ ਰਿਹਾ ਹੈ। ਇੰਨਾ ਹੀ ਨਹੀਂ ਉਸ ਨੂੰ ਧਮਕੀਆਂ ਭਰੀ ਕਾਲ ਆ ਰਹੀ ਹੈ। ਜਿਸ ਦੀ ਜਾਂਚ ਦੀ ਜ਼ਿੰਮੇਵਾਰੀ ਸਾਈਬਰ ਕ੍ਰਾਈਮ ਸੈੱਲ ਦੀ ਇੰਚਾਰਜ ਸੁਖਪਾਲ ਕੌਰ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡਾ ਹਾਦਸਾ, ਪਤੀ-ਪਤਨੀ ਸਣੇ ਧੀ ਦੀ ਮੌਤ
ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁੜੀ 29 ਅਪ੍ਰੈਲ 2016 ਨੂੰ ਭਾਰਤ ਤੋਂ ਕੈਨੇਡਾ ਚਲੀ ਗਈ ਸੀ, ਜੋ ਕਿ 31 ਜਨਵਰੀ 2019 ਨੂੰ ਭਾਰਤ ਵਾਪਸ ਮੁੜੀ ਅਤੇ 2 ਮਾਰਚ 2019 ਨੂੰ ਫਿਰ ਕੈਨੇਡਾ ਚਲੀ ਗਈ ਸੀ। 25 ਦਸੰਬਰ 2019 ਨੂੰ ਫੇਸਬੁਕ ਆਈ. ਡੀ. ਹੈਕ ਕਰ ਲਈ ਗਈ ਸੀ। ਜਿਸ ਦਾ ਪਤਾ 31 ਦਸੰਬਰ ਨੂੰ ਲੱਗਿਆ, ਜਦੋਂ ਭਰਾ ਨੇ ਇਕ ਮੈਸੇਜ ਪੜ੍ਹ ਕੇ ਉਸ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ।
ਇਹ ਵੀ ਪੜ੍ਹੋ : ਰਾਣਾ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ
ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਸੈੱਲ ਨੇ ਫੇਸਬੁਕ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਕੁੜੀ ਦੀ ਆਈ. ਡੀ. ਨੂੰ ਡੀ-ਐਕਟੀਵੇਟ ਕਰਵਾਇਆ ਗਿਆ ਅਤੇ ਉਨ੍ਹਾਂ ਤੋਂ ਰਿਕਾਰਡ ਮੰਗਿਆ ਗਿਆ। ਫੇਸਬੁਕ ਪ੍ਰਬੰਧਕ ਵੱਲੋਂ ਪੁਲਸ ਨੂੰ ਮੁਹੱਈਆ ਕਰਵਾਏ ਗਏ ਰਿਕਾਰਡ ਵਿਚ ਇਹ ਸਾਹਮਣੇ ਆਇਆ ਕਿ ਕੁੜੀ ਦੀ ਫੇਸਬੁਕ ਆਈ. ਡੀ. ਰਾਜਪ੍ਰੀਤ ਵੱਲੋਂ ਹੈਕ ਕੀਤੀ ਗਈ ਹੈ ਅਤੇ ਉਸ ਨੇ ਹੀ ਕੁੜੀ ਦੀ ਫੋਟੋ ਕਿਸੇ ਅਣਜਾਣ ਵਿਅਕਤੀ ਨਾਲ ਐਡਿਟ ਕਰ ਕੇ ਲਗਾ ਕੇ ਆਪਣੇ ਮੋਬਾਇਲ ਜ਼ਰੀਏ ਕੁੜੀ ਦੀ ਹੈਕ ਕੀਤੀ ਗਈ ਫੇਸਬੁਕ ਆਈ. ਡੀ. 'ਤੇ ਪੋਸਟ ਕੀਤੀ ਹੈ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ। ਉਸ ਨੇ ਹੀ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਹਨ। ਜਿਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਨਾਕਾਬੰਦੀ ਦੌਰਾਨ 2 ਪਿਸਟਲਾਂ ਸਮੇਤ ਜਨਾਨੀ ਅਤੇ ਵਿਅਕਤੀ ਗ੍ਰਿਫ਼ਤਾਰ
NEXT STORY