ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਵਿਚ ਪੱਕੇ ਹੋਣ ਲਈ ਨੌਜਵਾਨ ਕਈ ਕੋਸ਼ਿਸ਼ਾਂ ਕਰਦੇ ਹਨ ਪਰ ਘੱਟ ਜਾਣਕਾਰੀ ਹੋਣ ਕਾਰਨ ਉਹ ਅਸਫ਼ਰ ਰਹਿ ਜਾਂਦੇ ਹਨ। ਕੈਨੇਡਾ ਦੀ ਸਰਕਾਰ ਵੱਲੋਂ ਉੱਥੋਂ ਦੀ ਪੀਆਰ ਹਾਸਲ ਕਰਨ ਲਈ ਇਕ ਪੁਆਇੰਟ ਸਿਸਟਮ ਬਣਾਇਆ ਗਿਆ ਹੈ। ਇਸ ਦੇ ਤਹਿਤ ਤੁਹਾਨੂੰ ਪੁਆਇਟਾਂ ਦੇ ਆਧਾਰ ’ਤੇ ਕੈਨੇਡਾ ਦੀ ਪੀਆਰ ਦਿੱਤੀ ਜਾਂਦੀ ਹੈ। ਇਸ ਜ਼ਰੀਏ ਤੁਸੀਂ ਭਾਰਤ ਵਿਚ ਰਹਿ ਕੇ ਵੀ ਕੈਨੇਡਾ ਦੀ ਪੱਕੀ ਨਾਗਰਿਕਤਾ ਹਾਸਲ ਕਰ ਸਕਦੇ ਹੋ। ਇਹ ਪੁਆਇੰਟ ਪੂਰੇ ਕਰਨ ਲਈ ਤੁਸੀਂ 85076-84076 ਤੇ ਸੰਪਰਕ ਕਰ ਸਕਦੇ ਹੋ।ਕੈਨੇਡਾ ਦੀ ਅੰਬੈਸੀ ਮੁਤਾਬਕ ਮੌਜੂਦਾ ਸਮੇਂ ਪੁਆਇੰਟਸ ਸਿਸਟਮ ਹੇਠਾਂ ਜਾ ਚੁੱਕੇ ਹਨ, ਜਿਸ ਕਾਰਨ ਵੱਧ ਤੋਂ ਵੱਧ ਲੋਕਾਂ ਨੂੰ ਕੈਨੇਡਾ ਦੀ ਪੀ.ਆਰ. ਦਿੱਤੀ ਜਾ ਰਹੀ ਹੈ। ਇਹ ਪ੍ਰਕਿਰਿਆ ਫਾਸਟ ਹੋ ਚੁੱਕੀ ਹੈ।ਕੈਨੇਡਾ ਦੀ ਨਾਗਰਿਕਤਾ ਲਈ ਪੜ੍ਹਾਈ ਦੇ ਪੁਆਇੰਟ ਵੀ ਜੁੜਦੇ ਹਨ, ਜੇਕਰ ਤੁਸੀਂ ਭਾਰਤ ਵਿਚ ਪੜ੍ਹਾਈ ਕੀਤੀ ਹੈ ਤਾਂ ਉਸ ਦੇ ਪੁਆਇੰਟ ਵੀ ਪੀਆਰ ਲਈ ਜੋੜੇ ਜਾ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਹੁਨਰਮੰਦ ਭਾਰਤੀ ਕਾਮਿਆਂ ਲਈ ਖ਼ੁਸ਼ਖ਼ਬਰੀ, ਆਸਟ੍ਰੇਲੀਆ ਨੇ ਇਮੀਗ੍ਰੇਸ਼ਨ ਦਾਖ਼ਲੇ ਸਬੰਧੀ ਕੀਤਾ ਵੱਡਾ ਐਲਾਨ
ਇਹਨਾਂ ਵਿਚ ਕੰਮ ਦੇ ਤਜ਼ੁਰਬੇ, ਉਮਰ ਦੇ ਪੁਆਇੰਟ, ਭਾਰਤ ਵਿਚ ਕੰਮ ਕਰਨ ਦੇ ਪੁਆਇੰਟ ਵੀ ਸ਼ਾਮਲ ਕੀਤੇ ਜਾਂਦੇ ਹਨ। ਕਿਸੇ ਵੀ ਸ਼੍ਰੇਣੀ ਜਿਵੇਂ ਡਾਕਟਰ, ਕਿਸਾਨ, ਆਈ.ਟੀ., ਵਕੀਲਾਂ ਲਈ ਅਪਲਾਈ ਕਰਨ ਦਾ ਇਹ ਸਹੀ ਸਮਾਂ ਹੈ। ਕਿਉਂਕਿ ਪੁਆਇੰਟਸ ਹੇਠਾਂ ਆਉਣ ਕਾਰਨ ਨਤੀਜੇ ਵੀ ਜਲਦੀ ਆ ਰਹੇ ਹਨ। ਪਹਿਲਾਂ ਜ਼ਿਆਦਾ ਸਮਾਂ ਉਡੀਕ ਕਰਨਾ ਪੈਂਦਾ ਸੀ।ਜੇਕਰ ਤੁਹਾਨੂੰ ਭਾਰਤ ਵਿਚ ਹੀ ਕੈਨੇਡਾ ਦਾ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਤੁਹਾਨੂੰ ਕੈਨੇਡਾ ਵਿਚ ਵਰਕ ਐਕਸਪੀਰੀਐਂਸ ਦੇ ਵੀ ਪੁਆਇੰਟ ਮਿਲਦੇ ਹਨ। ਇਸ ਨਾਲ ਤੁਸੀਂ ਬਹੁਤ ਆਸਾਨ ਪ੍ਰਕਿਰਿਆ ਨਾਲ ਆਪਣੇ ਪੁਆਇੰਟ ਪੂਰੇ ਕਰ ਸਕਦੇ ਹੋ।
ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਆਈਲੈਟਸ ਦੀ ਵੀ ਲੋੜ ਨਹੀਂ ਹੋਵੇਗੀ। ਕੈਨੇਡਾ ਦੀ ਪੀ.ਆਰ. ਮਿਲਣ ਦੇ ਤੁਹਾਨੂੰ ਕਈ ਫ਼ਾਇਦੇ ਹੋਣਗੇ ਜਿਵੇਂ ਵਰਕ ਰਾਈਟਸ ਮਿਲ ਸਕਦੇ ਹਨ, ਸਿਟੀਜਨਸ਼ਿਪ ਮਿਲ ਸਕਦੀ ਹੈ, ਮੈਡੀਕਲ ਫਾਇਦੇ ਵੀ ਲੈ ਸਕਦੇ ਹੋ।ਪੀਆਰ ਦੇ ਦਸਤਾਵੇਜ਼ ਤਿਆਰ ਕਰਨ ਲਈ ਤੁਹਾਨੂੰ ਇਕ ਚੰਗੇ ਇਮੀਗ੍ਰੇਸ਼ਨ ਕੰਸਲਟੈਂਟ ਦੀ ਲੋੜ ਹੈ। ਚੰਗੇ ਕੰਸਲਟੈਂਟ ਜ਼ਰੀਏ ਤੁਸੀਂ ਆਪਣੀ ਫਾਈਲ ਪੀਆਰ ਲਈ ਅੰਬੈਸੀ ਕੋਲ ਭੇਜ ਸਕਦੇ ਹੋ। ਪੀਆਰ ਮਿਲਣ ਤੋਂ ਬਾਅਦ ਤੁਸੀਂ ਕੈਨੇਡਾ ਦੀ ਹਰੇਕ ਸਹੂਲਤ ਦਾ ਲਾਭ ਲੈ ਸਕਦੇ ਹੋ। ਜੇ ਤੁਸੀਂ ਵੀ ਪੀਆਰ ਲਈ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ 85076-84076 ’ਤੇ ਸੰਪਰਕ ਕਰੋ।
ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਨੇ ਇਮੀਗਰੇਸ਼ਨ ਤੇ ਪੀ ਆਰ ਦੇ ਬੈਕ ਲਾਗ ਦੇ ਨਿਬੇੜੇ ਬਾਰੇ ਕੀਤੇ ਨਵੇਂ ਐਲਾਨ
ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਇਮੀਗਰੇਸ਼ਨ ਦੀ ਨੀਤੀ ਬਾਰੇ ਜਾਣਕਾਰੀ ਦਿੱਤੀ। ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਬਾਰੇ ਨਵੀਂ ਜਾਣਕਾਰੀ ਦਿੰਦਿਆਂ ਕਿਹਾ ਕਿ IRCC ਨੇ ਲੋਕਾਂ ਨੂੰ ਇਮੀਗ੍ਰੇਸ਼ਨ ਬੈਕਲਾਗ ਨੂੰ ਦੂਰ ਕਰਨ ਲਈ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਵਾਲੇ ਸਿਸਟਮ ਨੂੰ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਵੈਨਕੂਵਰ ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਅਰਜ਼ੀਆਂ ਦੇ ਬੈਕਲਾਗ ਨੂੰ ਘਟਾਉਣ, ਕਲਾਇੰਟ ਦੇ ਤਜਰਬੇ ਵਿੱਚ ਸੁਧਾਰ ਕਰਨ ਅਤੇ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਲਈ ਚੱਲ ਰਹੇ ਕੰਮ ਬਾਰੇ ਗੱਲ ਕੀਤੀ।ਉਹਨਾਂ ਮੁਤਾਬਕ ਇੱਕ ਫ਼ੌਰੀ ਉਪਾਅ ਵਜੋਂ, IRCC ਨੇ ਘੋਸ਼ਣਾ ਕੀਤੀ ਹੈ ਕਿ ਉਹ ਪ੍ਰੋਸੈਸਿੰਗ ਸਮਰੱਥਾ ਨੂੰ ਤੇਜ਼ ਕਰਨ ਅਤੇ ਬੈਕਲਾਗ ਨੂੰ ਘਟਾਉਣ ਲਈ ਇਸ ਸਾਲ ਨਾਲ 1,250 ਨਵੇਂ ਕਰਮਚਾਰੀਆਂ ਦੀ ਨਿਯੁਕਤੀ ਕਰੇਗਾ, ਜਦੋਂ ਕਿ ਲੰਬੇ ਸਮੇਂ ਵਿੱਚ ਸਿਸਟਮ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਯਤਨ ਵੀ ਕਰੇਗਾ।
IRCC ਦਾ ਕਹਿਣਾ ਹੈ ਕਿ ਨਵੀਂ ਭਰਤੀ ਅਰਜ਼ੀ ਦੇ ਉਡੀਕ ਸਮੇਂ ਨੂੰ ਘਟਾ ਦੇਵੇਗੀ ਅਤੇ ਐਕਸਪ੍ਰੈੱਸ ਐਂਟਰੀ ਪ੍ਰੋਗਰਾਮਾਂ ਲਈ ਛੇ ਮਹੀਨਿਆਂ ਦੇ ਸੇਵਾ ਮਿਆਰ ਸਮੇਤ, ਪ੍ਰੀ-ਮਹਾਮਾਰੀ ਪੱਧਰਾਂ 'ਤੇ ਨਵੀਆਂ ਅਰਜ਼ੀਆਂ 'ਤੇ ਕਾਰਵਾਈ ਕਰਨ ਦੀ ਇਜਾਜ਼ਤ ਦੇਵੇਗੀ। ਜਨਵਰੀ ਤੋਂ ਜੁਲਾਈ 2022 ਵਿਚਕਾਰ ਸੰਸਾਧਿਤ ਕੀਤੇ ਗਏ ਰਿਕਾਰਡ ਨੰਬਰIRCC ਨੇ 2021 ਵਿੱਚ 405,0000 ਨਵੇਂ ਸਥਾਈ ਨਿਵਾਸੀਆਂ ਦਾ ਕੈਨੇਡਾ ਵਿੱਚ ਸੁਆਗਤ ਕੀਤਾ, ਜਿਸ ਵਿੱਚ 2022 ਵਿੱਚ ਇਮੀਗ੍ਰੇਸ਼ਨ ਪੱਧਰੀ ਯੋਜਨਾ ਦੇ ਆਧਾਰ 'ਤੇ 431,000 ਦਾ ਟੀਚਾ ਹੈ। 2022 ਵਿੱਚ ਹੁਣ ਤੱਕ, 1 ਜਨਵਰੀ ਤੋਂ 31 ਜੁਲਾਈ ਦਰਮਿਆਨ 275,000 ਨਵੇਂ ਸਥਾਈ ਨਿਵਾਸੀ ਆਏ ਹਨ। ਇਸੇ ਅਰਸੇ ਵਿੱਚ, 349,000 ਨਵੇਂ ਵਰਕ ਪਰਮਿਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ 220,000 ਓਪਨ ਵਰਕ ਪਰਮਿਟ (OWP) ਸ਼ਾਮਲ ਹਨ। ਇੱਕ OWP, ਪਰਮਿਟ ਧਾਰਕਾਂ ਨੂੰ ਜ਼ਿਆਦਾਤਰ ਕਿੱਤਿਆਂ ਵਿੱਚ ਕੈਨੇਡਾ ਵਿੱਚ ਕਿਤੇ ਵੀ ਕੰਮ ਕਰਨ ਦੀ ਇਜਾਜ਼ਤ ਦੇਵੇਗਾ।
ਪੰਜਾਬ ਭਾਜਪਾ ਟੀਮ ’ਚ ਬਦਲਾਅ ਦੀਆਂ ਅਟਕਲਾਂ ਵਿਚਕਾਰ ਵਧੀ ਧੜੇਬੰਦੀ
NEXT STORY