ਬੁਢਲਾਡਾ (ਬਾਂਸਲ) - ਧਰਤੀ ਹੇਠਲਾ ਪਾਣੀ ਸਿੰਚਾਈ ਯੋਗ ਨਾ ਹੋਣ ਕਾਰਨ ਬੁਢਲਾਡਾ ਬ੍ਰਾਂਚ ਦੀ ਮਾਈਨਰ ਨੰਬਰ 7 ਤੇ ਪੈਂਦੇ ਮੋਗਾ ਨੰਬਰ 7523 ਟੇਲ ਹੇਠਲਾ ਖੇਤੀ ਰਕਬਾ ਲਗਭਗ 3500 ਏਕੜ ਰਕਬਾ ਜ਼ਮੀਨ ਬੰਜਰ ਹੁੰਦੀ ਨਜ਼ਰ ਆ ਰਹੀ ਹੈ, ਜਿਸ 'ਚ ਮੁੱਖ ਪਿੰਡ ਬਰ੍ਹੇ, ਮੱਲ ਸਿੰਘ ਵਾਲਾ, ਕਾਸਮਪੁਰ ਛੀਨਾ ਸ਼ਾਮ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਅੱਖਾਂ ਪੁਝਣ ਤੋਂ ਸਿਵਾਏ ਕੋਈ ਠੋਸ ਕਦਮ ਨਾ ਚੁੱਕਣ ਕਾਰਨ ਮਜ਼ਬੂਰਨ ਕਿਸਾਨ ਆਪਣੀਆਂ ਜ਼ਮੀਨਾਂ ਵੇਚਣ ਲਈ ਬੇਵੱਸ ਨਜ਼ਰ ਆ ਰਹੇ ਹਨ। ਇਸ ਟੇਲ ਤੇ ਪੈਂਦੇ ਪਿੰਡ ਬਰ੍ਹੇ ਦੀ ਨਹਿਰੀ ਪਾਣੀ ਨੂੰ ਪ੍ਰਯੋਗ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਪਿਛਲੇ 20 ਸਾਲਾ ਤੋਂ ਚੱਲੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ 2005 'ਚ ਕੈਪਟਨ ਅਮਰਿੰਦਰ ਸਿੰਘ ਦੇ ਇਸ ਖੇਤਰ ਦੇ ਦੌਰੇ ਤਤਕਾਲੀਨ ਮੁੱਖ ਮੰਤਰੀ ਨੇ ਟੇਲ ਤੇ ਪਿੰਡਾ ਦੇ ਖੇਤੀ ਰਕਬੇ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਜਿੱਥੇ ਪੱਕੇ ਖਾਲ ਸਥਾਪਤ ਕੀਤੇ ਗਏ ਸਨ ਉੱਥੇ ਟੇਲਾਂ ਤੇ ਨਹਿਰੀ ਪਾਣੀ ਪੂਰਾ ਕਰ ਦਿੱਤਾ ਸੀ ਪਰ ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਚੋਰੀ ਕਾਰਨ ਟੇਲਾਂ ਤੇ ਪਾਣੀ ਕੈਪਟਨ ਸਰਕਾਰ ਤੱਕ ਸੀਮਤ ਰਿਹਾ। ਭਾਵੇ ਦਰਤੀ ਹੇਠਲਾ ਪਾਣੀ ਸਿੰਚਾਈਯੋਗ ਨਾ ਹੋਣ ਕਾਰਨ ਉਨ੍ਹਾਂ ਦੀ ਖੇਤੀ ਜ਼ਮੀਨ ਬੰਜਰ ਹੋਣੀ ਸ਼ੁਰੂ ਹੋ ਗਈ ਹੈ, ਜਿਸ ਦਾ ਨਤੀਜਾ ਨਰਮੇ ਦੀ ਫਸਲ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਟੇਲ ਤੇ ਲਗਭਗ 3500 ਏਕੜ ਰਕਬਾ ਹੋਣ ਕਾਰਨ ਨਹਿਰੀ ਪਾਣੀ ਦੀ ਪੂਰਤੀ ਨਹੀਂ ਹੁੰਦੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਹਿਰੀ ਵਿਭਾਗ ਦੇ ਹੇਠਲੇ ਪੱਧਰ ਦੇ ਕਰਮਚਾਰੀਆਂ ਤੋਂ ਅਸਲ ਸਥਿਤੀ ਜਾਂਚ ਕੇ ਪਿੰਡ ਬਰ੍ਹੇ ਨੂੰ ਬੰਜਰ ਹੋਣ ਤੋਂ ਬਚਾਇਆ ਜਾਵੇ। ਇਸ ਮੌਕੇ ਤੇ ਪੰਚ ਅੰਮ੍ਰਿਤਪਾਲ ਸਿੰਘ, ਸਤਿਗੁਰ ਸਿੰਘ, ਹਰਪਾਲ ਸਿੰਘ, ਭਾਨ ਸਿੰਘ, ਕੁਲਦੀਪ ਸਿੰਘ ਆਦਿ ਨੇ ਪਾਣੀ ਦੀ ਸਮੱਸਿਆ ਸਬੰਦੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸਬੰਦੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਵੀ ਲਿੱਖ ਚੁੱਕ ਹਨ।
ਵੋਟਰ ਸੂਚੀਆਂ ਦੀ ਸੁਧਾਈ ਲਈ ਸਿਆਸੀ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
NEXT STORY