ਬੁਢਲਾਡਾ (ਮਨਜੀਤ)— ਮਾਈਨਰ ਨੰਬਰ-8 ਦੀ ਟੇਲ ਅੱਕਾਂਵਾਲੀ ਅਤੇ ਨਹਿਰੀ ਪਾਣੀ ਪੂਰਾ ਨਾ ਆਉਣ ਕਾਰਨ ਕਿਸਾਨਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਇਸ ਸਬੰਧੀ ਉੱਘੇ ਕਿਸਾਨ ਜਗਸੀਰ ਸਿੰਘ ਅੱਕਾਂਵਾਲੀ, ਸੰਦੀਪ ਸਿੰਘ ਅੱਕਾਂਵਾਲੀ, ਸੁਖਪਾਲ ਸਿੰਘ ਅੱਕਾਂਵਾਲੀ, ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਟੇਲ ਅਤੇ ਨਹਿਰੀ ਪਾਣੀ ਨਾ ਮਾਤਰ ਹੀ ਆਉਂਦਾ ਹੈ ਅਤੇ 8 ਘੰਟੇ ਨਹਿਰੀ ਪਾਣੀ ਨਾਲ ਇਕ ਹੀ ਏਕੜ ਜ਼ਮੀਨ ਦੀ ਰੋਣੀ ਹੁੰਦੀ ਹੈ। ਜਦਕਿ ਅੱਠ ਘੰਟੇ ਨਹਿਰੀ ਪਾਣੀ ਨਾਲ 10 ਏਕੜ ਜ਼ਮੀਨ ਦੀ ਰੋਣੀ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਪਿੰਡ ਦਾ ਧਰਤੀ ਹੇਠਲਾ ਪਾਣੀ ਸ਼ੋਰੇ ਵਾਲਾ ਹੋਣ ਕਾਰਨ ਲੋਕ ਨਹਿਰੀ ਪਾਣੀ ਅਤੇ ਨਿਰਭਰ ਹਨ, ਇਸ ਲਈ ਟੇਲ ਅਤੇ ਪਾਣੀ ਪੂਰਾ ਕੀਤਾ ਜਾਵੇ। ਦੂਜੀ ਤਰਫ ਨਹਿਰੀ ਵਿਭਾਗ ਦੇ ਐੱਸ.ਡੀ.ਓ ਨਰਿੰਦਰ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 2016 ਤੋਂ ਲੈ ਕੇ ਹੁਣ ਤੱਕ ਨਹਿਰਾਂ ਦੀ ਸਫਾਈ ਲਈ ਕੋਈ ਵੀ ਫੰਡ ਨਹੀ ਦਿੱਤੇ ਗਏ। ਹੁਣ ਸਰਕਾਰ ਵੱਲੋਂ ਮਨਰੇਗਾ ਸਕੀਮ ਰਾਹੀਂ ਨਹਿਰਾਂ ਦੀ ਸਫਾਈ ਕੀਤੀ ਜਾ ਰਹੀ ਹੈ। ਸਫਾਈ ਉਪਰੰਤ ਕਿਸਾਨਾਂ ਨੂੰ ਬਣਦਾ ਪੂਰਾ ਪਾਣੀ ਦਿੱਤਾ ਜਾਵੇਗਾ।
ਨਹਿਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
NEXT STORY