ਮੋਗਾ (ਬਿਊਰੋ)—ਡੂੰਘੇ ਪਾਣੀਆਂ 'ਚ ਖਤਰਨਾਕ ਸਟੰਟ ਕਰਦੇ ਇਨ੍ਹਾਂ ਬੱਚਿਆਂ ਨੂੰ ਵੇਖ ਕੋਈ ਵੀ ਹੈਰਾਨ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਮੋਗਾ ਜੀ.ਟੀ. ਰੋਡ ਨਹਿਰ ਦਾ ਹੈ, ਜਿੱਥੇ ਨਹਾਉਣ ਆਏ ਬੱਚੇ ਇਕ-ਇਕ ਕਰਕੇ ਨਹਿਰਾਂ 'ਚ ਛਾਲਾਂ ਮਾਰ ਰਹੇ ਹਨ। ਕੋਈ ਬੱਚਾ ਨਹਿਰ 'ਚ ਪੁੱਠੀ ਛਾਲ ਮਾਰ ਰਿਹਾ ਹੈ ਅਤੇ ਕੋਈ ਸਿੱਧੀ ਛਾਲ ਮਾਰ ਰਿਹਾ ਹੈ ਤੇ ਕੋਈ ਸਿਰ ਦੇ ਭਾਰ ਆ ਕੇ ਪਾਣੀ 'ਚ ਡਿੱਗਦਾ ਹੈ। ਬਿਨਾਂ ਇਹ ਸੋਚੇ-ਸਮਝੇ ਕਿ ਪਾਣੀ 'ਚ ਇਸ ਤਰ੍ਹਾਂ ਦੇ ਖਤਰਨਾਕ ਸਟੰਟ ਕਿੰਨੇ ਭਾਰੀ ਪੈ ਸਕਦੇ ਹਨ। ਬੱਚੇ ਪਾਣੀ ਨਾਲ ਅਠਖੇਲੀਆਂ ਕਰਨ 'ਚ ਮਸਤ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੋਲ ਹੀ ਕੁਝ ਔਰਤਾਂ ਕੱਪੜੇ ਵੀ ਧੋ ਰਹੀਆਂ ਹਨ, ਪਰ ਇਨ੍ਹਾਂ ਬੱਚਿਆਂ ਨੂੰ ਰੋਕਣ ਦਾ ਕਸ਼ਟ ਕਿਸੇ ਨੇ ਨਹੀਂ ਕੀਤਾ। ਉੱਥੇ ਲੰਘਦੇ ਕੁਝ ਲੋਕਾਂ ਨੇ ਇਨ੍ਹਾਂ ਸਟੰਟ ਨੂੰ ਗਲਤ ਦੱਸਿਆ।
ਦੱਸਣਯੋਗ ਹੈ ਕਿ ਝੋਨੇ ਦੀ ਬਿਜਾਈ ਸ਼ੁਰੂ ਹੋਣ ਕਰਕੇ ਨਹਿਰਾਂ 'ਚ ਕਾਫੀ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਹੈ। ਅਜਿਹੇ 'ਚ ਬੱਚਿਆਂ ਦਾ ਇਸ ਤਰ੍ਹਾਂ ਨਹਿਰਾਂ 'ਚ ਖਤਰਨਾਕ ਸਟੰਟ ਕਰਨਾ ਕਾਫੀ ਮਹਿੰਗਾ ਪੈ ਸਕਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਸਖਤ ਹੋਣ, ਤਾਂ ਜੋ ਕਿਸੇ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।
ਜੋਧਪੁਰ ਜੇਲ 'ਚ ਬੰਦ ਸਿੱਖਾਂ ਦੀ ਮਦਦ ਲਈ ਬਣਿਆ ਕਾਨੂੰਨੀ ਸੈੱਲ (ਵੀਡੀਓ)
NEXT STORY