ਲੁਧਿਆਣਾ (ਨਰਿੰਦਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੋਧਪੁਰ ਜੇਲ 'ਚ ਬੰਦ ਸਿੱਖਾਂ ਨੂੰ ਲੈ ਕੇ ਅੰਮ੍ਰਿਤਸਰ ਦੀ ਅਦਾਲਤ ਦੇ ਫੈਸਲੇ ਖਿਲਾਫ ਕੇਂਦਰ ਸਰਕਾਰ ਵਲੋਂ ਹਾਈਕੋਰਟ 'ਚ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਕਾਨੂੰਨੀ ਮਦਦ ਲਈ ਇਕ ਸੈੱਲ ਸਥਾਪਿਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਸਾਲ 1984 'ਚ ਜਦੋਂ ਇਨ੍ਹਾਂ ਲੋਕਾਂ ਨੂੰ ਫੜ੍ਹਿਆ ਗਿਆ ਸੀ ਤਾਂ ਜੋਧਪੁਰ ਦੇ ਜੇਲ 'ਚ ਰੱਖਿਆ ਗਿਆ ਸੀ। ਇਨ੍ਹਾਂ ਦੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਨੇ ਨੌਕਰੀਆਂ ਦਿੱਤੀਆਂ ਸਨ, ਜਦੋਂ ਕਿ ਜੇਲ 'ਚ ਰਹਿਣ ਦੌਰਾਨ ਮਿਲੀਆਂ ਤਕਲੀਫਾਂ ਨੂੰ ਲੈ ਕੇ ਅੰਮ੍ਰਿਤਸਰ ਦੀ ਅਦਾਲਤ ਦੇ ਫੈਸਲੇ ਖਿਲਾਫ ਕੇਂਦਰ ਸਰਕਾਰ ਵਲੋਂ ਹਾਈਕੋਰਟ 'ਚ ਜਾਣ 'ਤੇ ਕਮੇਟੀ ਨੇ ਉਨ੍ਹਾਂ ਨੂੰ ਕਾਨੂੰਨੀ ਮਦਦ ਦੇਣ ਦਾ ਫੈਸਲਾ ਕੀਤਾ ਹੈ, ਜਿਸ ਲਈ ਇਕ ਸੈੱਲ ਬਣਾਇਆ ਗਿਆ ਹੈ।
ਲੋਂਗੋਵਾਲ ਨੇ ਬੀਤੇ ਦਿਨ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ 'ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਗਏ ਭਾਰਤੀਆਂ ਨੂੰ ਭਾਰਤੀ ਅੰਬੈਸਡਰ ਨਾਲ ਨਾ ਮਿਲਣ ਦੇਣ ਦੀ ਨਿੰਦਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਸ਼ਿਲਾਂਗ ਮਾਮਲੇ 'ਚ ਬੋਲਦੇ ਹੋਏ ਕਿਹਾ ਕਿ ਸਾਡੀ ਟੀਮ ਉੱਥੇ ਗਈ ਸੀ, ਸਾਡੇ ਸੰਸਦ ਮੈਂਬਰ ਉੱਥੇ ਗਏ ਸਨ, ਉੱਥੋਂ ਦੀ ਸਰਕਾਰ 'ਤੇ ਲਗਾਤਾਰ ਦਬਾਅ ਬਣਾ ਰਹੇ ਹਨ ਕਿ ਉਹ ਸਿੱਖਾਂ ਨਾਲ ਕੋਈ ਜ਼ਿਆਦਤੀ ਨਾ ਹੋਵੇ।
ਚਾਰ ਡੈਮਾਂ 'ਚ ਪਾਣੀ ਦੇ ਪੱਧਰ ਲਗਾਤਾਰ ਘਟਣ ਕਾਰਨ ਪਾਵਰਕਾਮ ਦੀ ਚਿੰਤਾ ਵਧੀ
NEXT STORY