ਜਲੰਧਰ(ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ 'ਚ ਵਰਲਡ ਕੈਂਸਰ ਕੇਅਰ (ਯੂ.ਕੇ) ਦੇ ਗਲੋਬਲ ਅੰਬੈਸਡਰ ਕੇ. ਐੱਸ. ਧਾਲੀਵਾਲ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਡੀ. ਏ. ਵੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ, ਕਬੀਰ ਨਗਰ ਨੇੜੇ ਬਰਲਟਨ ਪਾਰਕ ਜਲੰਧਰ 'ਚ ਮੁਫਤ ਕੈਂਸਰ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਵਿਜੇ ਚੋਪੜਾ ਜੀ ਵੱਲੋਂ ਕੀਤਾ ਗਿਆ। ਇਸ ਮੌਕੇ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਰਾਜੇਂਦਰ ਬੇਰੀ, ਜੂਨੀਅਰ ਅਵਤਾਰ ਹੈਨਰੀ, ਪਰਗਟ ਸਿੰਘ, ਸੰਤੋਖ ਚੌਧਰੀ ਸਮੇਤ ਉੱਘੀਆਂ ਸ਼ਖਸੀਅਤਾਂ ਮੌਜੂਦ ਰਹੀਆਂ। ਕੈਂਪ 'ਚ 2500 ਦੇ ਕਰੀਬ ਲੋਕ ਮੌਜੂਦ ਸਨ। ਇਸ ਮੌਕੇ ਪੁਰਸ਼ਾਂ ਅਤੇ ਔਰਤਾਂ ਦੇ ਬਲੱਡ ਕੈਂਸਰ, ਮੂੰਹ ਦਾ ਕੈਂਸਰ, ਮਹਿਲਾਵਾਂ ਦੀ ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਕੈਂਸਰ ਦੀ ਮੁਫਤ 'ਚ ਜਾਂਚ ਕੀਤੀ ਗਈ।
ਨਹਿਰ ਦੇ ਕੰਡੇ ਪਏ ਪਲਾਸਟਿਕ ਦੇ ਲਿਫਾਫੇ 'ਚੋਂ ਮਿਲੇ 21 ਜ਼ਿੰਦਾ ਕਾਰਤੂਰ (ਵੀਡੀਓ)
NEXT STORY