ਮਲੋਟ (ਜੱਜ/ਸ਼ਾਂਤ) : ਪਿੰਡ ਦਾਨੇਵਾਲਾ ਦੇ ਨੇੜੇ ਫ਼ੋਕਲ ਪੁਆਇੰਟ ਦੇ ਕੋਲ ਸਵੇਰੇ ਕਰੀਬ 6 ਵਜੇ ਕੈਂਟਰ ਵਲੋਂ ਟ੍ਰੈਕਟਰ ਟਰਾਲੀ ਨੂੰ ਟੱਕਰ ਮਾਰਨ ਕਾਰਨ ਇਕ ਵਿਅਕਤੀ ਦੀ ਮੌਤ ਗਈ। ਮਿਲੀ ਜਾਣਕਾਰੀ ਅਨੁਸਾਰ ਟ੍ਰੈਕਟਰ-ਟਰਾਲੀ ਚਾਲਕ ਭੋਲਾ ਸਿੰਘ (55) ਤੂੜੀ ਦੀ ਭਰੀ ਟਰਾਲੀ ਸਥਾਨਕ ਗਊਸ਼ਾਲਾ ਵਿਖੇ ਲੈ ਕੇ ਆ ਰਿਹਾ ਸੀ, ਪ੍ਰੰਤੂ ਜਦੋਂ ਟ੍ਰੈਕਟਰ ਚਾਲਕ ਨੇ ਟ੍ਰੈਕਟਰ ਟਰਾਲੀ ਨੂੰ ਜੀ.ਟੀ ਰੋਡ ਉਪਰ ਲਿਆਂਦਾ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਟ੍ਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟ੍ਰੈਕਟਰ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ।
ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਆਲੇ ਦੁਆਲੇ ਦੇ ਇਕੱਤਰ ਹੋਏ ਲੋਕਾਂ ਨੇ ਟ੍ਰੈਕਟਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ ਪਰ ਬਾਅਦ ਵਿਚ ਜਦ ਟਰਾਲੀ 'ਚ ਖਿਲਰੀ ਤੂੜੀ ਨੂੰ ਚੁੱਕਿਆ ਗਿਆ ਤਾਂ ਉਸ ਦੇ ਹੇਠਾਂ ਟ੍ਰੈਕਟਰ ਚਾਲਕ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਅਧਿਆਪਕ ਸੰਤੁਸ਼ਟ
NEXT STORY