ਲੁਧਿਆਣਾ(ਪਾਲੀ)-ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਪੀ. ਏ. ਆਈ. ਸੀ. ਨੂੰ ਅਲਾਟ ਹੋਏ 117 ਕਰੋੜ ਰੁਪਏ ਦੀ ਲਾਗਤ ਵਾਲੇ ਮੈਗਾ ਫੂਡ ਪਾਰਕ ਦੀ ਉਸਾਰੀ ਦੇ ਕੰਮ ਉੱਤੇ ਨਿਗਰਾਨੀ ਰੱਖਣ, ਕਿਉਂਕਿ ਇਸ ਪ੍ਰਾਜੈਕਟ ਦਾ ਕੰਮ ਬਹੁਤ ਜ਼ਿਆਦਾ ਪੱਛੜ ਗਿਆ ਹੈ, ਇਥੋਂ ਤੱਕ ਕਿ ਅਜੇ ਤੱਕ ਪ੍ਰਾਇਮਰੀ ਕੁਲੈਕਸ਼ਨ ਕੇਂਦਰਾਂ (ਪੀ. ਪੀ. ਸੀਜ਼) ਦਾ ਕੰਮ ਵੀ ਸ਼ੁਰੂ ਨਹੀਂ ਹੋਇਆ ਹੈ । ਇਥੇ ਪੀ. ਏ. ਆਈ. ਸੀ. ਅਧਿਕਾਰੀਆਂ ਨਾਲ ਇਸ ਪ੍ਰਾਜੈਕਟ ਬਾਰੇ ਇਕ ਸਮੀਖਿਆ ਮੀਟਿੰਗ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਦਸੰਬਰ 2017 'ਚ ਹੋਈ ਪਿਛਲੀ ਸਮੀਖਿਆ ਮੀਟਿੰਗ ਮਗਰੋਂ ਪੀ. ਪੀ. ਸੀਜ਼ ਉੱਤੇ ਅਜੇ ਵੀ ਕੰਮ ਸ਼ੁਰੂ ਨਹੀਂ ਹੋਇਆ ਹੈ। ਇਹ ਪੀ. ਪੀ. ਸੀਜ਼ ਹੁਸ਼ਿਆਰਪੁਰ, ਅੰਮ੍ਰਿਤਸਰ, ਫਾਜ਼ਿਲਕਾ ਅਤੇ ਬਠਿੰਡਾ ਵਿਚ ਵੀ ਬਣਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਕੰਮ ਦੀ ਇਸ ਹੌਲੀ ਗਤੀ ਦਾ ਕੇਂਦਰੀ ਗਰਾਂਟ ਦੀ ਦੂਜੀ ਕਿਸ਼ਤ ਜਾਰੀ ਕੀਤੇ ਜਾਣ ਸਮੇਂ ਜੁਰਮਾਨਾ ਵੀ ਤਾਰਿਆ ਜਾ ਚੁੱਕਿਆ ਹੈ। ਇਹ ਟਿੱਪਣੀ ਕਰਦਿਆਂ ਕਿ ਪੀ. ਏ. ਆਈ. ਸੀ. ਵੱਲੋਂ ਪੀ. ਪੀ. ਸੀਜ਼ ਉੱਤੇ ਕੰਮ ਸ਼ੁਰੂ ਨਾ ਕਰ ਪਾਉਣਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬੀਬੀ ਬਾਦਲ ਨੇ ਕਿਹਾ ਕਿ ਮੰਤਰਾਲੇ ਵੱਲੋਂ ਤੀਜੀ ਗ੍ਰਾਂਟ ਜਾਰੀ ਕੀਤੇ ਜਾਣ ਸਮੇਂ ਪ੍ਰਾਜੈਕਟ ਵਿਚ ਹੋ ਰਹੀ ਦੇਰੀ ਲਈ ਹੋਰ ਵਾਧੂ ਜੁਰਮਾਨਾ ਲਾਇਆ ਜਾਵੇਗਾ । ਸਮੀਖਿਆ ਮੀਟਿੰਗ ਦੌਰਾਨ ਇਹ ਖੁਲਾਸਾ ਹੋਇਆ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਹਾਸਲ ਕੀਤੀ 10 ਕਰੋੜ ਰੁਪਏ ਦੀ ਗ੍ਰਾਂਟ ਪੀ. ਏ. ਆਈ. ਸੀ. ਕੋਲ ਅਣ-ਵਰਤੀ ਹੀ ਪਈ ਹੈ । ਬੀਬੀ ਬਾਦਲ ਨੇ ਕਿਹਾ ਕਿ ਇਸ ਮੈਗਾ ਫੂਡ ਪਾਰਕ ਨੂੰ ਉਨ੍ਹਾਂ ਦੇ ਮੰਤਰਾਲੇ ਵੱਲੋਂ ਨਵੰਬਰ 2015 ਵਿਚ 50 ਕਰੋੜ ਰੁਪਏ ਦੀ ਲਾਗਤ ਸਮੇਤ ਹਰੀ ਝੰਡੀ ਦਿੱਤੀ ਗਈ ਸੀ। ਇਸ ਪ੍ਰਾਜੈਕਟ ਨੇ ਇਸ ਵਾਰ ਗਰਮੀਆਂ 'ਚ ਮੁਕੰਮਲ ਹੋਣਾ ਸੀ ਪਰ ਮੁਕੰਮਲ ਹੋਣਾ ਤਾਂ ਭੁੱਲ ਜਾਓ, ਇਥੇ ਤਾਂ ਅਜੇ ਕੰਮ ਵੀ ਸ਼ੁਰੂ ਨਹੀਂ ਹੋਇਆ ਹੈ । ਉਨ੍ਹਾਂ ਕਿਹਾ ਪੰਜਾਬ 'ਚ ਕਿਸਾਨਾਂ ਅਤੇ ਖੇਤੀ ਅਰਥ-ਵਿਵਸਥਾ ਨੂੰ ਹੁਲਾਰਾ ਦੇਣ ਲਈ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ।
ਟਰੇਨਾਂ ਨੂੰ ਝੰਡੀਆਂ ਦਿਖਾਉਣ ਵਾਲੇ ਰੇਲਵੇ ਮੁਲਾਜ਼ਮਾਂ ਦੀ ਵਾਹਨ ਚਾਲਕ ਨਹੀਂ ਕਰਦੇ ਪ੍ਰਵਾਹ
NEXT STORY