ਲੁਧਿਆਣਾ(ਮਹੇਸ਼)-ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਵਿਚ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ 35,000 ਨਿਰਦੋਸ਼ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ 785 ਕਰੋਡ਼ ਜਾਰੀ ਕਰਨ ਲਈ ਸ਼ਿਵ ਸੈਨਾ ਹਿੰਦੂਸਤਾਨ ਵਪਾਰ ਸੈੱਲ ਦੇ ਪ੍ਰਦੇਸ਼ ਮੁਖੀ ਚੰਦਰ ਕਾਂਤ ਚੱਢਾ ਨੇ ਆਪਣੇ ਖੂਨ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਸਬੰਧੀ ਸੱਦੀ ਗਈ ਬੈਠਕ ਵਿਚ ਚੱਢਾ ਨੇ ਦੱਸਿਆ ਕਿ ਪੰਜਾਬ ਵਿਚ ਅਮਨ ਅਤੇ ਸ਼ਾਂਤੀ ਸਥਾਪਤ ਕਰਨ ਲਈ ਅੱਤਵਾਦੀਆਂ ਦੇ ਹੱਥੋਂ ਆਪਣੀ ਜਾਨ ਕੁਰਬਾਨ ਕਰਨ ਵਾਲੇ 35,000 ਲੋਕਾਂ ਦੇ ਪਰਿਵਾਰ ਪਿਛਲੇ 3 ਦਹਾਕਿਆਂ ਤੋਂ ਨਿਆਂ ਦੀ ਰਾਹ ਦੇਖ ਰਹੇ ਹਨ ਪਰ ਇਨ੍ਹਾਂ ਦਹਾਕਿਆਂ ਦੌਰਾਨ ਕਿਸੇ ਵੀ ਸੱਤਾਧਾਰੀ ਪਾਰਟੀ ਨੇ ਪੀਡ਼ਤ ਪਰਿਵਾਰਾਂ ਦੇ ਜ਼ਖਮਾਂ ’ਤੇ ਮੱਲ੍ਹਮ ਲਾਉਣ ਦੀ ਜ਼ਹਿਮਤ ਨਹੀਂ ਉਠਾਈ। ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਉਨ੍ਹਾਂ ਨੇ ਆਪਣੇ ਖੂਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਲਿਖਿਆ ਹੈ ਜਿਸ ਨੂੰ ਡੀ.ਸੀ. ਰਾਹੀਂ ਕੈਪਟਨ ਤੱਕ ਪਹੁੰਚਾਇਆ ਜਾਵੇਗਾ। ਪੰਜਾਬ ਦੇ ਕਾਲੇ ਦੌਰ ਵਿਚ ਮਾਰੇ ਗਏ 35,000 ਨਿਰਦੋਸ਼ਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ 785 ਕਰੋਡ਼ ਰੁਪਏ ਜਾਰੀ ਕਰਨ ਦੀ ਕੀਤੀ ਮੰਗ।
ਸਹਿਕਾਰਤਾ ਮੰਤਰੀ ਨੂੰ ਮਿਲੇ ਕਾਂਗਰਸੀ ਵਿਧਾਇਕ
NEXT STORY