ਚੰਡੀਗੜ੍ਹ (ਵੈੱਬ ਡੈੱਸਕ) : ਕਿਸਾਨ ਅੰਦੋਲਨ ਦੌਰਾਨ ਸਰਗਰਮ ਹੋਏ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਦੁਪਹਿਰ ਦੇ ਖਾਣੀ 'ਤੇ ਸੱਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਦੋਵਾਂ ਆਗੂਆਂ ਵਿਚਾਲੇ ਕੌਮੀ ਅਤੇ ਸੂਬਾ ਪੱਧਰੀ ਸਿਆਸਤ 'ਤੇ ਚਰਚਾ ਹੋ ਸਕਦੀ ਹੈ। ਕੈਬਨਿਟ 'ਚੋਂ ਛੁੱਟੀ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਾਂਗਰਸ ਦੇ ਦੋਵੇਂ ਚੋਟੀ ਦੇ ਨੇਤਾ ਖੁਸ਼ਨੁਮਾ ਮਾਹੌਲ ਵਿਚ ਇਕੱਠਿਆਂ ਨਜ਼ਰ ਆਉਣਗੇ। ਉਂਝ ਇਹ ਵੀ ਆਖਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਲੰਚ ਡਿਪਲੋਮੈਸੀ ਰਾਹੀਂ ਨਵਜੋਤ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਵਿਚ ਹਨ।
ਇਹ ਵੀ ਪੜ੍ਹੋ : ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ ਨੇਤਾ ਰਾਜੇਵਾਲ ਦਾ ਵੱਡਾ ਬਿਆਨ
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮੁੱਖ ਮੰਤਰੀ ਨੇ ਕਿਸੇ ਰੁੱਸੇ ਆਗੂ ਨੂੰ ਮਨਾਉਣ ਲਈ ਲੰਚ ਡਿਪਲੋਮੈਸੀ ਖੇਡੀ ਹੋਵੇ, ਇਸ ਤੋਂ ਪਹਿਲਾਂ ਵੀ ਕੈਪਟਨ ਖਫ਼ਾ ਵਿਧਾਇਕਾਂ ਨੂੰ ਲੰਚ ਦਾ ਸੱਦਾ ਦੇ ਕੇ ਮਨਾਉਣ ਵਿਚ ਕਾਮਯਾਬ ਹੁੰਦੇ ਰਹੇ ਹਨ।
ਇਹ ਵੀ ਪੜ੍ਹੋ : ਕਾਰ 'ਚ ਜਿਊਂਦੇ ਸੜੇ ਵਕੀਲਾਂ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
ਉਂਝ ਲੋਕ ਸਭਾ ਚੋਣਾਂ ਦਰਮਿਆਨ ਪੈਦਾ ਹੋਏ ਵਿਵਾਦ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਤਲਖ਼ੀ ਲਗਾਤਾਰ ਵੱਧਦੀ ਹੀ ਨਜ਼ਰ ਆਈ ਹੈ। ਨਵਜੋਤ ਸਿੱਧੂ ਖੁੱਲ੍ਹੇ ਤੌਰ 'ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਇਕ ਵਾਰ ਨਹੀਂ ਸਗੋਂ ਕਈ ਵਾਰ ਸਵਾਲ ਚੁੱਕਦੇ ਰਹੇ ਹਨ। ਪੰਜਾਬ ਕੈਬਨਿਟ 'ਚੋਂ ਛੁੱਟੀ ਤੋਂ ਬਾਅਦ ਨਾ ਤਾਂ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੇ ਕੋਈ ਮੰਚ ਸਾਂਝਾ ਕੀਤਾ ਸੀ ਅਤੇ ਨਾ ਹੀ ਕਾਂਗਰਸ ਲੀਡਰਸ਼ਿਪ ਦੀ ਕਿਸੇ ਮੀਟਿੰਗ ਵਿਚ ਹਿੱਸਾ ਲਿਆ ਸੀ। ਉਧਰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਪੰਜਾਬ ਦੌਰੇ ਤੋਂ ਬਾਅਦ ਕੈਪਟਨ ਅਤੇ ਸਿੱਧੂ ਵਿਚਾਲੇ ਉਂਝ ਠੰਡੀਆਂ ਹਵਾਵਾਂ ਵਗਣੀਆਂ ਸ਼ੁਰੂ ਜ਼ਰੂਰ ਹੋਈਆਂ ਹਨ, ਸ਼ਾਇਦ ਇਸੇ ਦਾ ਨਤੀਜਾ ਹੈ ਕਿ ਹੁਣ ਦੋਵੋਂ ਆਗੂ ਇਕ ਵਾਰ ਫਿਰ ਇਕੱਠੇ ਜ਼ਰੂਰ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਲਈ ਸੱਦਾ
ਨਿਮਿਸ਼ਾ ਨੇ ਚੁੱਕਿਆ ਮੁੱਦਾ, ਕੂੜਾ ਚੁੱਕਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਹੋਈ ਬੰਦ
NEXT STORY