ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਛੇਤੀ ਹੀ ਵਿਧਾਇਕਾਂ ਨਾਲ ਬੈਠਕ ਕਰਨਗੇ। ਦੱਸਿਆ ਜਾ ਰਿਹਾ ਹੈ ਕਿ 26-27 ਮਈ ਨੂੰ ਮੁੱਖ ਮੰਤਰੀ ਵਿਧਾਇਕਾਂ ਨਾਲ ਚਰਨਬੱਧ ਤਰੀਕੇ ਨਾਲ ਬੈਠਕ ਕਰ ਸਕਦੇ ਹਨ। ਇਹ ਬੈਠਕ ਇਸ ਲਈ ਵੀ ਅਹਿਮ ਹੈ ਕਿਉਂਕਿ ਪੰਜਾਬ ਕਾਂਗਰਸ ਵਿਚ ਹੀ ਇਕ ਧੜਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ 2022 ਵਿਚ ਅਗਵਾਈ ’ਤੇ ਸਵਾਲ ਚੁੱਕਣ ਲੱਗਾ ਹੈ। ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਤਾਂ ਖੁੱਲ੍ਹੇ ਤੌਰ ’ਤੇ ਵਿਧਾਇਕਾਂ ਨੂੰ ਬਗਾਵਤ ਕਰਨ ਦਾ ਸੱਦਾ ਦਿੰਦਿਆਂ ਕਹਿ ਦਿੱਤਾ ਹੈ ਕਿ ਵਿਧਾਇਕ ਮਿਲ ਕੇ ਸਰਕਾਰ ਨੂੰ ਡੇਗ ਦੇਣ। ਵਿਧਾਇਕ ਪਰਗਟ ਸਿੰਘ ਨੇ ਵੀ ਧੀਮਾਨ ਦੇ ਇਸ ਬਿਆਨ ’ਤੇ ਹਾਮੀ ਭਰਦਿਆਂ ਅਮਰਿੰਦਰ ਸਿੰਘ ਦੇ ਅਗਵਾਈ ’ਤੇ ਸਵਾਲ ਖੜ੍ਹਾ ਕੀਤਾ ਹੈ।
ਇਹ ਵੀ ਪੜ੍ਹੋ : 'ਸਿੱਧੂ ਜੋੜੀ' ਨੇ ਪਟਿਆਲਾ ਵਿਖੇ ਘਰ ਦੀ ਛੱਤ 'ਤੇ ਲਾਇਆ ਕਾਲਾ ਝੰਡਾ, ਕਰ ਦਿੱਤਾ ਵੱਡਾ ਐਲਾਨ (ਤਸਵੀਰਾਂ)
2022 ਦੇ ਮਿਸ਼ਨ ’ਤੇ ਨਜ਼ਰਾਂ
ਕਿਹਾ ਜਾ ਰਿਹਾ ਹੈ ਕਿ ਇਹ ਬੈਠਕ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਕੇਂਦਰਿਤ ਰਹਿ ਸਕਦੀ ਹੈ। ਮੁੱਖ ਮੰਤਰੀ ਤਮਾਮ ਵਿਧਾਇਕਾਂ ਦੀ ਨਬਜ਼ ਟਟੋਲਣਗੇ ਤਾਂ ਕਿ ਅਗਲੀ ਰਣਨੀਤੀ ਦਾ ਇਕ ਬਲੂ ਪ੍ਰਿੰਟ ਤਿਆਰ ਕੀਤਾ ਜਾ ਸਕੇ। ਇਸ ਬੈਠਕ ਨਾਲ ਕਾਫ਼ੀ ਹੱਦ ਤੱਕ ਸਥਿਤੀਆਂ ਅਤੇ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਨੌਜਵਾਨ ਨੇ ਅਰੁਣਾਚਲ ਪ੍ਰਦੇਸ਼ ਨੂੰ ਸੋਸ਼ਲ ਮੀਡੀਆ ’ਤੇ ਦੱਸਿਆ ਚਾਇਨਾ ਦਾ ਹਿੱਸਾ, ਕੇਸ ਦਰਜ
ਅਪ੍ਰੈਲ ’ਚ ਹੋਈ ਬੈਠਕ ਵਿਚ ਛਾਏ ਰਹੇ ਸਨ ਬੇਅਦਬੀ-ਗੋਲੀਕਾਂਡ ਦੇ ਮੁੱਦੇ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਵੀ ਵਿਧਾਇਕਾਂ ਨਾਲ ਬੈਠਕ ਕੀਤੀ ਸੀ ਪਰ ਇਸ ਦੌਰਾਨ ਕੋਟਕਪੂਰਾ, ਬਹਿਬਲਕਲਾਂ ਗੋਲੀਕਾਂਡ ਮਾਮਲਾ ਚਰਚਾ ਦਾ ਕੇਂਦਰ ਰਿਹਾ ਸੀ। ਸਿਸਵਾਂ ਫ਼ਾਰਮ ਹਾਊਸ ’ਤੇ ਦੋ ਪੜਾਵਾਂ ਵਿਚ ਹੋਈ ਬੈਠਕ ਵਿਚ ਮੁੱਖ ਮੰਤਰੀ ਨੇ ਇਕ-ਇਕ ਕਰਕੇ ਵਿਧਾਇਕਾਂ ਦੀ ਰਾਏ ਸੁਣੀ ਸੀ। ਇਸ ਵਾਰ ਵੀ ਇਨ੍ਹਾਂ ਮੁੱਦਿਆਂ ਦੇ ਗਰਮ ਰਹਿਣ ਦੀ ਪੂਰੀ ਸੰਭਾਵਨਾ ਹੈ। ਖ਼ਾਸ ਤੌਰ ’ਤੇ ਵਿਰੋਧੀ ਤੇਵਰ ਵਿਖਾਉਣ ਵਾਲੇ ਵਿਧਾਇਕ ਇਸ ਮੁੱਦੇ ’ਤੇ ਮੁੱਖ ਮੰਤਰੀ ਨੂੰ ਘੇਰ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪਰਗਟ, ਰੰਧਾਵਾ ਤੇ ਚੰਨੀ ਨੇ ਸਰਕਾਰ ਖ਼ਿਲਾਫ਼ ਲੜਾਈ ਭਖਾਈ, 2022 ਦੀ ਅਗਵਾਈ ਲਈ ਕੈਪਟਨ ਨੂੰ ਦੱਸਿਆ ਆਯੋਗ
NEXT STORY