ਲੁਧਿਆਣਾ (ਸਹਿਗਲ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਰਾਜ ਦੇ ਸਿਵਲ ਸਰਜਨਾਂ ਸਮੇਤ ਕਈ ਹੋਰ ਸਿਹਤ ਅਧਿਕਾਰੀਆਂ ਨੂੰ ਚੰਡੀਗੜ੍ਹ 'ਚ ਤਲਬ ਕੀਤਾ ਹੈ। 10 ਜੁਲਾਈ ਨੂੰ ਪੰਜਾਬ ਭਵਨ 'ਚ ਸਵੇਰੇ 11.30 ਵਜੇ ਹੋਣ ਵਾਲੀ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਖੁਦ ਮੁੱਖ ਮੰਤਰੀ ਕਰਨਗੇ ਅਤੇ ਨਸ਼ਿਆਂ ਦੀ ਰੋਕਥਾਮ ਦੇ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦੇਣਗੇ। ਵਧੀਕ ਸਕੱਤਰ ਵਲੋਂ ਜਾਰੀ ਪੱਤਰ 'ਚ ਸਿਹਤ ਅਧਿਕਾਰੀਆਂ ਦੇ ਇਲਾਵਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ, ਰਾਜ ਦੇ ਮੁੱਖ ਸਿਹਤ ਸਕੱਤਰ, ਪੁਲਸ ਮਹਾਂ ਨਿਦੇਸ਼ਕ, ਵਧੀਕ ਗ੍ਰਹਿ ਸਕੱਤਰ, ਵਧੀਕ ਪੁਲਸ ਮਹਾਂ ਨਿਦੇਸ਼ਕ ਸਮੇਤ ਵਧੀਕ ਸਿਤਹ ਸਕੱਤਰ ਨੂੰ ਮੀਟਿੰਗ 'ਚ ਮੌਜੂਦ ਰਹਿਣ ਦੇ ਲਈ ਕਿਹਾ ਗਿਆ ਹੈ। ਮੀਟਿੰਗ 'ਚ ਦੋ ਮਨੋਚਿਕਤਿਸਕਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਮੀਟਿੰਗ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਸੂਤਰਾਂ ਦੇ ਅਨੁਸਾਰ ਮੁੱਖ ਮੰਤਰੀ ਚਾਹੁੰਦੇ ਹਨ ਕਿ ਨਸ਼ਿਆਂ ਦੀ ਰੋਕਥਾਮ 'ਤੇ ਪ੍ਰਭਾਵੀ ਰਣਨੀਤੀ ਤਿਆਰ ਕੀਤੀ ਜਾਵੇ।
ਰਾਜਸਥਾਨ ਤੋਂ ਪੰਜਾਬ ’ਚ ਨਸ਼ਾ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ
NEXT STORY