ਹੁਸ਼ਿਆਰਪੁਰ, (ਘੁੰਮਣ)- ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਗਰੀਬ ਤੇ ਮੱਧਵਰਗੀ ਜਨਤਾ ਦੇ ਇਲਾਜ ਲਈ ਸ਼ੁਰੂ ਕੀਤੀ ਗਈ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸਥਾਨਕ ਘੰਟਾਘਰ ਚੌਕ ’ਚ ਪਾਰਟੀ ਦੇ ਜ਼ਿਲਾ ਪ੍ਰਧਾਨ ਡਾ. ਰਮਨ ਘਈ ਦੀ ਅਗਵਾਈ ’ਚ ਪੰਜਾਬ ਸਰਕਾਰ ਖਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬਾਂ ਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਗੰਭੀਰ ਬੀਮਾਰੀ ਨਾਲ ਪੀਡ਼ਤ ਹੋਣ ’ਤੇ ਬੇਹਤਰ ਇਲਾਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਹ ਯੋਜਨਾ ਦੇਸ਼ ਵਿਚ ਲਾਗੂ ਕੀਤੀ ਹੈ।
ਗਰੀਬ ਵਿਰੋਧੀ ਹੈ ਪੰਜਾਬ ਸਰਕਾਰ : ਖੰਨਾ
ਇਸ ਯੋਜਨਾ ਤਹਿਤ ਹਰ ਲੋਡ਼ਵੰਦ ਦਾ 5 ਲੱਖ ਰੁਪਏ ਤੱਕ ਦੇ ਇਲਾਜ ਲਈ ਸਿਹਤ ਬੀਮਾ ਕੀਤਾ ਜਾਂਦਾ ਹੈ। ਖੰਨਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਨੂੰ ਛੱਡ ਕੇ ਸਾਰੇ ਸੂਬਿਆਂ ਵਿਚ ਇਹ ਯੋਜਨਾ ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਸ ਯੋਜਨਾ ਨੂੰ ਪੰਜਾਬ ਵਿਚ ਲਾਗੂ ਨਾ ਕਰਨਾ ਗਰੀਬ ਤੇ ਆਮ ਲੋਕਾਂ ਵਿਰੋਧੀ ਹੋਣਾ ਦਰਸਾਉਂਦਾ ਹੈ। ਇਸ ਮੌਕੇ ਡਾ. ਰਮਨ ਘਈ ਨੇ ਕਿਹਾ ਕਿ ਪੰਜਾਬ ਸਰਕਾਰ ਜਦੋਂ ਤੱਕ ਇਸ ਯੋਜਨਾ ਨੂੰ ਸੂਬੇ ਵਿਚ ਲਾਗੂ ਨਹੀਂ ਕਰਦੀ, ਭਾਜਪਾ ਦਾ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਰਾਸ਼ਟਰੀ ਕੌਂਸਲ ਮੈਂਬਰ ਵਿਜੇ ਅਗਰਵਾਲ, ਐਡਵੋਕੇਟ ਡੀ. ਐੱਮ. ਬਾਗੀ, ਗੋਪੀ ਚੰਦ ਕਪੂਰ, ਸਰਬਜੀਤ ਕੌਰ, ਕੁਲਭੂਸ਼ਣ ਸੇਠੀ, ਸੰਜੀਵ ਪਚਨੰਗਲ, ਡਾ. ਰਾਜ ਕੁਮਾਰ ਸੈਣੀ, ਦੀਪਕ ਪ੍ਰਭਾਕਰ, ਮਨੋਜ ਸ਼ਰਮਾ, ਅਸ਼ਵਨੀ ਓਹਰੀ ਤੇ ਨਵਜਿੰਦਰ ਬੇਦੀ ਆਦਿ ਵੀ ਹਾਜ਼ਰ ਸਨ।
ਸਿੱਧੂ ਦੇ ਆਉਣ ਤੋਂ ਪਹਿਲਾਂ ਕਮਿਸ਼ਨਰ ਨੇ ਸਸਪੈਂਡ ਕਰ ਦਿੱਤੇ ਤਿੰਨ ਬਿਲਡਿੰਗ ਇੰਸਪੈਕਟਰ
NEXT STORY