ਪਟਿਆਲਾ/ਜਲੰਧਰ (ਧਵਨ) - ਪਟਿਆਲਾ ਸ਼ਾਹੀ ਘਰਾਣੇ ਦੀ ਅੰਤਿਮ ਰਾਣੀ ਰਾਜਮਾਤਾ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਤੋਂ ਵਿਹਲੇ ਹੋਣ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਤੋਂ ਸਰਕਾਰੀ ਕੰਮਕਾਜ ਵਿਚ ਰੁੱਝ ਜਾਣਗੇ। ਕੈਪਟਨ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਸੋਮਵਾਰ ਤੋਂ ਹੀ ਕੰਮਕਾਜ ਸ਼ੁਰੂ ਕਰ ਦੇਣਗੇ ਪਰ ਮੰਗਲਵਾਰ ਤੋਂ ਸਰਕਾਰੀ ਦਫਤਰ ਵੀ ਖੁੱਲ੍ਹ ਜਾਣਗੇ। ਸੋਮਵਾਰ ਨੂੰ ਸਰਕਾਰੀ ਛੁੱਟੀ ਹੈ। ਅਗਲਾ ਪੂਰਾ ਹਫਤਾ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿਚ ਰਹਿਣਗੇ। ਅਗਲੇ ਹਫਤੇ ਹੀ ਕੈਬਨਿਟ ਬੈਠਕ ਵੀ ਬੁਲਾਏ ਜਾਣ ਦੀ ਸੰਭਾਵਨਾ ਹੈ।
ਕੈਪਟਨ ਐੱਸ. ਵਾਈ. ਐੱਲ. ਮਾਮਲੇ 'ਚ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ 'ਚ ਸਮਰੱਥ : ਖਹਿਰਾ
NEXT STORY