ਪਟਿਆਲਾ (ਬਲਜਿੰਦਰ) : ਪਟਿਆਲਾ-ਚੀਕਾ ਰੋਡ ’ਤੇ ਪਿੰਡ ਸੁਨਿਆਰਹੇੜੀ ਦੇ ਕੋਲ ਇਕ ਕਾਰ ਨੇ ਦੂਜੀ ਫੇਟ ਦਿੱਤੀ, ਜਿਸ ਨਾਲ ਦੂਜੀ ਕਾਰ ਬੇਕਾਬੂ ਹੋ ਕੇ ਦਰਖਤ ਵਿਚ ਵੱਜੀ, ਚਾਲਕ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਰਜਿੰਦਰ ਸਿੰਘ ਪੁੱਤਰ ਨਰ ਸਿੰਘ ਵਾਸੀ ਪਿੰਡ ਮੰਜਾਲ ਕਲਾਂ ਥਾਣਾ ਸਦਰ ਪਟਿਆਲਾ ਦੀ ਸ਼ਿਕਾਇਤ ‘ਤੇ ਕਾਰ ਦੇ ਅਣਪਛਾਤੇ ਡਰਾਇਵਰ ਖਿਲਾਫ 281, 106 (1), 125 (ਏ), 324 (4) ਬੀ.ਐੱਨ.ਐੱਸ ਦੇ ਤਹਿਤ ਕੇਸ ਦਰਜ ਕੀਤਾ ਹੈ।
ਰਜਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਕਮਲਦੀਪ ਸਿੰਘ ਆਪਣੀ ਕਾਰ ਵਿਚ ਸਵਾਰ ਹੋ ਕੇ ਬੀੜ ਸੁਨਿਆਰਹੇੜੀ ਦੇ ਕੋਲ ਜਾ ਰਿਹਾ ਸੀ ਤਾਂ ਜਿੱਥੇ ਅਣਪਛਾਤੇ ਕਾਰ ਡਰਾਇਵਰ ਨੇ ਆਪਣੀ ਤੇਜ਼ ਰਫ਼ਤਾਰ ਕਾਰ ਲਿਆ ਕੇ ਲਾਪਰਵਾਹੀ ਨਾਲ ਕਮਲਦੀਪ ਸਿੰਘ ਦੀ ਕਾਰ ਵਿਚ ਮਾਰੀ, ਜਿਸ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਦਰਖੱਤ ਵਿਚ ਜਾ ਵੱਜੀ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Power Cut: ਜਲੰਧਰ 'ਚ ਕੱਲ੍ਹ 9 ਘੰਟੇ ਰਹੇਗੀ ਬੱਤੀ ਗੁੱਲ
NEXT STORY