ਲੁਧਿਆਣਾ (ਮੋਹਿਨੀ) : ਵਾਰਡ ਨੰ. 69 ਦੇ ਅਧੀਨ ਪੈਂਦੇ ਖੇਤਰ ਹਰਨਾਮ ਨਗਰ 'ਚ ਦੇਰ ਰਾਤ ਇਕ ਸ਼ਰਾਬ ਦੇ ਨਸ਼ੇ 'ਚ ਕਾਰ ਚਾਲਕ ਤੋਂ ਤੇਜ਼ ਰਫਤਾਰ ਕਾਰ ਬੇਕਾਬੂ ਹੋ ਗਈ ਅਤੇ ਲੋਕਾਂ ਦੇ ਘਰਾਂ ਬਾਹਰ ਖੜ੍ਹੀਆਂ ਕਾਰਾਂ ਨਾਲ ਟਕਰਾਉਣ ਨਾਲ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਬਿਜਲੀ ਦਾ ਖੰਭਾ ਵੀ ਆਪਣੀ ਜਗ੍ਹਾ ਤੋਂ ਖਿਸਕਾ ਦਿੱਤਾ। ਘਟਨਾ ਦੀ ਫੁਟੇਜ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਇਲਾਕੇ ਦੇ ਮਾਸਟਰ ਕ੍ਰਿਸ਼ਨ ਲਾਲ ਮੋਦਗਿਲ, ਡਾ. ਪਰਮਿੰਦਰ ਮੋਦਗਿਲ, ਪਵਨ ਰਾਜ, ਰਾਜ ਕੁਮਾਰ, ਸੋਨੂ, ਪੰਕਜ ਪੀਯੂਸ਼ ਨੇ ਕਿਹਾ ਕਿ ਇਸਦਾ ਮੁੱਖ ਕਾਰਨ ਇੱਥੇ ਸਪੀਡ ਬਰੇਕਰ ਨਾ ਹੋਣਾ ਹੈ, ਜਿਸ ਨਾਲ ਰਾਤ ਦੇ ਸਮੇਂ ਲੋਕ ਆਪਣੇ ਵਾਹਨ ਤੇਜ਼ ਰਫਤਾਰ ਨਾਲ ਲੈ ਕੇ ਜਾਂਦੇ ਹਨ ਅਤੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਪਰ ਇਸ ਬਾਰੇ 'ਚ ਕਈ ਵਾਰ ਨਿਗਮ ਦੇ ਇਲਾਵਾ ਐਕਸ਼ਨ ਅਤੇ ਜੇ. ਈ. ਨੂੰ ਕਹਿ ਦਿੱਤਾ ਕਿ ਇੱਥੇ ਸਪੀਡ ਬਰੇਕਰ ਬਣਾਉਣਾ ਜ਼ਰੂਰੀ ਹੈ ਪਰ ਉਨ੍ਹਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ ਅਤੇ ਹੁਣ ਗੱਡੀ ਦਾ ਨੁਕਸਾਨ ਹੋਇਆ ਹੈ ਉਸਦਾ ਹਰਜਾਨਾ ਕੌਣ ਭਰੇਗਾ?
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਤਾਂ ਕੌਂਸਲਰ ਨੇ ਵੀ ਨਿਗਮ ਅਧਿਕਾਰੀਆਂ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਸੀ ਪਰ ਕੋਈ ਸੁਣਵਾਈ ਨਹੀਂ। ਕੀ ਨਿਗਮ ਅਧਿਕਾਰੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ? ਜਦਕਿ ਇੱਥੇ ਛੋਟੇ-ਛੋਟੇ ਬੱਚੇ ਸਕੂਲ ਜਾਣ ਦੇ ਲਈ ਸੜਕ 'ਤੇ ਖੜ੍ਹੇ ਰਹਿੰਦੇ ਹਨ ਅਤੇ ਕਈ ਵਾਰ ਵਾਹਨ ਤੇਜ਼ੀ ਨਾਲ ਗੁਜ਼ਰਦੇ ਹਨ, ਜਿਸ ਕਾਰਨ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ 'ਚ ਸਪੀਡ ਬਰੇਕਰ ਜਲਦ ਬਣਵਾਏ ਜਾਣ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ।
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖੇਤ ’ਚ ਫਾਹਾ ਲੈ ਕੀਤੀ ਖੁਦਕੁਸ਼ੀ
NEXT STORY