ਮੋਹਾਲੀ, (ਕੁਲਦੀਪ)- ਸੈਕਟਰ-66 ਸਥਿਤ ਇਕ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਕਰਮਚਾਰੀ ਨਾਲ ਕਾਰ ਸਵਾਰ ਨੌਜਵਾਨਾਂ ਵਲੋਂ ਉਦੋਂ ਛੇੜਛਾੜ ਕਰਨ ਤੇ ਭੱਦੀ ਭਾਸ਼ਾ ਵਰਤਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਉਹ ਘਰ ਨੂੰ ਜਾ ਰਹੀ ਸੀ । ਪੁਲਸ ਸਟੇਸ਼ਨ ਫੇਜ਼-11 ਵਿਚ ਔਰਤ ਦੀ ਸ਼ਿਕਾਇਤ 'ਤੇ ਅਣਪਛਾਤੇ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਔਰਤ ਨੇ ਕਾਰ ਦਾ ਨੰਬਰ ਨੋਟ ਕਰ ਕੇ ਪੁਲਸ ਨੂੰ ਦੇ ਦਿੱਤਾ ਹੈ ਤੇ ਪੁਲਸ ਹੁਣ ਉਸ ਕਾਰ ਦੀ ਭਾਲ 'ਚ ਜੁਟ ਗਈ ਹੈ ।
ਫੇਜ਼-7 ਦੀ ਰਹਿਣ ਵਾਲੀ ਇਸ ਕਰਮਚਾਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਦੁਪਹਿਰ 3 ਵਜੇ ਕਾਲ ਸੈਂਟਰ ਤੋਂ ਛੁੱਟੀ ਹੋਣ ਉਪਰੰਤ ਘਰ ਨੂੰ ਜਾ ਰਹੀ ਸੀ ਕਿ ਇਕ ਕਾਰ ਵਿਚ ਸਵਾਰ ਕੁਝ ਨੌਜਵਾਨ ਉਸ ਦਾ ਪਿੱਛਾ ਕਰਨ ਲੱਗ ਪਏ। ਨੌਜਵਾਨਾਂ ਨੇ ਕਾਰ ਉਸ ਦੇ ਬਿਲਕੁੱਲ ਨੇੜੇ ਲਿਆ ਕੇ ਕਾਰ ਦਾ ਮਿਊਜ਼ਿਕ ਬੜੀ ਉੱਚੀ ਆਵਾਜ਼ ਵਿਚ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਅਸ਼ਲੀਲ ਇਸ਼ਾਰੇ ਕਰਨ ਲੱਗ ਪਏ। ਖੁਦ ਨੂੰ ਖਤਰੇ ਵਿਚ ਵੇਖ ਕੇ ਔਰਤ ਨੇ ਪੁਲਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਉਸ ਨੇ ਫੋਨ ਕੱਢਿਆ ਤਾਂ ਨੌਜਵਾਨ ਕਾਰ ਤੇਜ਼ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਉਸ ਨੇ ਕਾਰ ਦਾ ਨੰਬਰ ਵੀ ਨੋਟ ਕਰ ਲਿਆ ਸੀ। ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ।
ਅੰਬ ਤੋੜ ਰਹੇ ਬੱਚੇ ਨੂੰ ਆਵਾਰਾ ਕੁੱਤਿਆਂ ਨੋਚਿਆ
NEXT STORY