ਜਲੰਧਰ (ਸੋਨੂੰ)— ਜਲੰਧਰ-ਫਗਵਾੜਾ ਹਾਈਵੇਅ ’ਤੇ ਚਲਦੀ ਕਾਰ ਵੇਖਦੇ-ਵੇਖਦੇ ਹੀ ਬਰਨਿੰਗ ਕਾਰ ’ਚ ਬਦਲ ਗਈ। ਨੌਜਵਾਨ ਨੇ ਜਿਵੇਂ ਹੀ ਕਾਰ ’ਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਤੁਰੰਤ ਕਾਰ ਰੋਕ ਆਪਣੀ ਜਾਨ ਬਚਾਈ। ਇੰਨੇ ’ਚ ਕਾਰ ਇੰਜਣ ’ਚ ਲੱਗੀ ਅੱਗ ਨੂੰ ਨੇੜੇ ਦੇ ਲੋਕਾਂ ਨੇ ਬੁਝਾਇਆ।
ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਵਾਪਸ ਆ ਰਹੇ ਸਿੱਖ ਨੌਜਵਾਨ ਮਨਦੀਪ ਸਿੰਘ ਨੇ ਦੱਸਿਆ ਕਿ ਰਸਤੇ ’ਚ ਉਨ੍ਹਾਂ ਦੀ ਚਲਦੀ ਕਾਰ ਦੀਆਂ ਲਾਈਟਾਂ ਬੰਦ ਹੋ ਗਈਆਂ ਸਨ ਅਤੇ ਕਾਰ ਸਟੇਰਿੰਗ ਬਲਾਕ ਹੋ ਗਿਆ। ਕਾਰ ਦੀ ਸਪੀਡ ਘੱਟ ਸੀ ਤਾਂ ਉਹ ਤੁਰੰਤ ਕਾਰ ਰੋਕ ਕੇ ਬਾਹਰ ਆ ਗਏ। ਇੰਨੇ ’ਚ ਉਨ੍ਹਾਂ ਦੀ ਕਾਰ ਨੂੰ ਭਿਆਨਕ ਅੱਗ ਚੁੱਕੀ ਸੀ। ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਗਿਆ।
ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ
ਸੂਚਨਾ ਪਾ ਕੇ ਸਬੰਧਤ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਮੁਲਾਜ਼ਮ ਨੇ ਦੱਸਿਆ ਕਿ ਜਲੰਧਰ ਫਗਵਾੜਾ ਹਾਈਵੇਅ ’ਤੇ ਇਕ ਕਾਰ ਨੂੰ ਅੱਗ ਲੱਗ ਗਈ ਸੀ। ਨੇੜੇ ਤੋਂ ਪਾਣੀ ਲੈ ਕੇ ਕਾਰ ਨੂੰ ਲੱਗੀ ਅੱਗ ’ਤੇ ਕੜੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਟਾਂਡਾ ਵਿਖੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਅੱਡੇ ਦਾ ਪਰਦਾਫਾਸ਼, ਵੱਡੀ ਮਾਤਰਾ 'ਚ ਲਾਹਣ ਹੋਈ ਬਰਾਮਦ
NEXT STORY