ਮਲੋਟ (ਜੁਨੇਜਾ) : ਮੰਗਲਵਾਰ ਨੂੰ ਮਲੋਟ ਕਾਰ ਬਾਜ਼ਾਰ ਵਿਚ ਆਪਸੀ ਵਿਵਾਦ ਤੋਂ ਗੋਲੀ ਚਲਾਉਣ ਦੇ ਮਾਮਲੇ ਵਿਚ ਸਿਟੀ ਮਲੋਟ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਐੱਸ. ਐੱਸ. ਓ. ਸਿਟੀ ਮਲੋਟ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਿਰਕਖੇੜਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਉਹ ਕਾਰ ਬਾਜ਼ਾਰ ਵਿਚ ਕਮਿਸ਼ਨਰ ਬੇਸ ਤੇ ਕਾਰਾਂ ਵੇਚਣ ਖਰੀਦਣ ਦਾ ਕੰਮ ਕਰਦਾ ਹੈ। ਉਹ ਲਾਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੱਲਣ ਦੇ ਮਲੋਟ ਵਿਖੇ ਬੈਸਟ ਪ੍ਰਾਈਜ਼ ਕਾਰ ਬਾਜ਼ਾਰ ਵਿਚ ਕਮਿਸ਼ਨ ’ਤੇ ਕੰਮ ਕਰਦਾ ਸੀ। ਹੁਣ ਉਹ ਨਾਲ ਲੱਗਦੀ ਦੁਕਾਨ ਬੀ ਬੀ ਕਾਰ ਬਾਜ਼ਾਰ ਤੇ ਆਪਣੀਆਂ ਗੱਡੀਆਂ ਖੜੀਆਂ ਕਰਨ ਲੱਗ ਪਿਆ। ਜਿਸ ਨੂੰ ਲੈ ਕੇ ਉਕਤ ਲਾਲਜੀਤ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ। ਘਟਨਾ ਵਾਲੇ ਦਿਨ ਮੁਦਈ ਕਾਰ ਦਾ ਸੌਦਾ ਕਰਾ ਰਿਹਾ ਸੀ ।
ਇਸ ਮੌਕੇ ਲਾਲਜੀਤ ਉਥੇ ਆ ਗਿਆ, ਜਿਸ ਨਾਲ ਉਸ ਦੀ ਬਹਿਸ ਹੋ ਗਈ। ਲਾਲਜੀਤ ਨੇ ਆਪਣੇ ਲਾਈਸੰਸੀ ਰਿਵਾਲਵਰ ਨਾਲ ਉਸਨੂੰ ਡਰਾਉਣ ਲਈ ਫਾਇਰ ਕਰ ਦਿੱਤਾ। ਇਸ ਮਾਮਲੇ ਤੇ ਸਿਟੀ ਮਲੋਟ ਪੁਲਸ ਨੇ ਮਨਦੀਪ ਸਿੰਘ ਦੇ ਬਿਆਨਾਂ ’ਤੇ ਲਾਲਜੀਤ ਸਿੰਘ ਲਾਲੀ ਵਿਰੁੱਧ ਅ/ਧ 27/54/59 ਅਸਲਾ ਐਕਟ ਅਤੇ 336 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ ਬਲਜਿੰਦਰ ਸਿੰਘ ਕਰ ਰਿਹਾ ਹੈ। ਪੁਲਸ ਨੇ ਇਸ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਪਾਸੋਂ ਰਿਵਾਲਵਰ, 5 ਜਿੰਦਾ ਕਾਰਤੂਸ ਅਤੇ ਇਕ ਖੋਲ ਬਰਾਮਦ ਕਰ ਲਿਆ ਹੈ। ਪੁਲਸ ਵੱਲੋਂ ਨਾਮਜ਼ਦ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਭਲਕੇ ਭਾਜਪਾ ਵਿਚ ਸ਼ਾਮਲ ਹੋਣਗੇ ਪਰਨੀਤ ਕੌਰ
NEXT STORY